Punjab

ਪਤੀ-ਪਤਨੀ ਅਤੇ ਭਾਬੀ ਦਾ ਕਤਲ, ਕਮਰਿਆਂ ਚੋਂ ਮਿਲੀਆਂ ਲਾਸ਼ਾਂ

ਜ਼ਿਲ੍ਹਾ ਤਰਨਤਾਰਨ ਦੇ ਕਸਬਾ ਹਰੀਕੇ ਪੱਤਣ ਨਜ਼ਦੀਕ ਤੁੰਗ ਵਿਖੇ ਬੀਤੀ ਰਾਤ ਪਤੀ-ਪਤਨੀ ਅਤੇ ਭਰਜਾਈ ਦੀ ਅਣਪਛਾਤੇ ਵਿਅਕਤੀਆਂ ਵੱਲੋਂ ਹੱਤਿਆ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਇਕਬਾਲ ਸਿੰਘ ਅਤੇ ਉਸ ਦੀ ਪਤਨੀ ਲਖਵਿੰਦਰ ਕੌਰ ਅਤੇ ਭਰਜਾਈ ਸੀਤਾ ਕੌਰ ਦੀ ਘਰ ਵਿਚ ਹੀ ਹੱਤਿਆ ਕੀਤੀ ਗਈ ਹੈ।

ਇਹਨਾਂ ਤਿੰਨਾਂ ਦੀਆਂ ਲਾਸ਼ਾਂ ਘਰ ਵਿਚ ਹੀ ਵੱਖ ਵੱਖ ਕਮਰਿਆਂ ਵਿਚ ਪਈਆਂ ਹੋਈਆਂ ਸਨ, ਜਿਨ੍ਹਾਂ ਦੇ ਹੱਥ ਪੈਰ ਬੰਨੇ ਹੋਏ ਸਨ ਅਤੇ ਮੂੰਹ ‘ਤੇ ਟੇਪਾਂ ਲਾਈਆਂ ਗਈਆਂ ਸਨ। ਇਹ ਘਟਨਾ ਦੇਰ ਰਾਤ ਲੁੱਟ ਦੀ ਨੀਅਤ ਨਾਲ ਵਾਪਰੀ ਦੱਸੀ ਜਾ ਰਹੀ ਹੈ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਕੰਮਕਾਜ ਲਈ ਲੰਬੇ ਸਮੇਂ ਤੋਂ ਘਰ ‘ਚ ਰੱਖਿਆ ਇੱਕ ਪਰਵਾਸੀ ਮੁਲਾਜ਼ਮ ਕਤਲ ਤੋਂ ਬਾਅਦ ਫ਼ਰਾਰ ਦੱਸਿਆ ਜਾ ਰਿਹਾ ਹੈ।

Leave a Reply

Your email address will not be published. Required fields are marked *

Back to top button