
ਜਾਣਕਾਰੀ ਮੁਤਾਬਕ ਟਰੈਵਲ ਏਜੰਟ 300 ਬੇਰੁਜ਼ਗਾਰਾਂ ਤੋਂ ਦੋ ਕਰੋੜ ਰੁਪਏ ਲੈ ਕੇ ਫ਼ਰਾਰ ਹੋ ਗਏ ਹਨ। ਟਰੈਵਲ ਏਜੰਟ ਆਪਣੇ ਦਫ਼ਤਰਾਂ ਨੂੰ ਜਿੰਦਰਾ ਲਾ ਕੇ ਪਾਸਪੋਰਟ ਵੀ ਲੈ ਗਏ ਹਨ। ਦਫ਼ਤਰ ਦੇ ਬਾਹਰ ਲੱਗਿਆ ਸਾਈਨ ਬੋਰਡ ਵੀ ਗਾਇਬ ਹੈ। ਇਸ ਬਾਰੇ ਡੀਸੀ ਕੁਲਵੰਤ ਸਿੰਘ ਨੇ ਕਿਹਾ ਕਿ ਸ਼ਿਕਾਇਤਾਂ ਮਿਲਣ ’ਤੇ ਟਰੈਵਲ ਏਜੰਟਾਂ ਦੇ ਲਾਇਸੈਂਸ ਵੀ ਰੱਦ ਕੀਤੇ ਜਾ ਰਹੇ ਹਨ ਤੇ ਪੁਲਿਸ ਕੇਸ ਵੀ ਦਰਜ ਕਰ ਰਹੀ ਹੈ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਇਸ ਸਬੰਧੀ ਪਹਿਲਾਂ ਚੰਗੀ ਤਰ੍ਹਾਂ ਟਰੈਵਲ ਏਜੰਟਾਂ ਬਾਰੇ ਘੋਖ ਕਰ ਲੈਣੀ ਚਾਹੀਦੀ ਹੈ।
ਜ਼ਿਲ੍ਹਾ ਪੁਲਿਸ ਮੁਖੀ ਜੇ.ਐਲਨਚੇਜ਼ੀਅਨ ਅੱਗੇ ਠੱਗੀ ਦਾ ਸ਼ਿਕਾਰ ਹੋਏ ਕਰੀਬ 80 ਨੌਜਵਾਨਾਂ ਨੇ ਪੇਸ਼ ਹੋ ਕੇ ਆਪਣੀ ਹੱਡ ਬੀਤੀ ਸੁਣਾਈ। ਐਸਐਸਪੀ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਬਿਨਾਂ ਕਿਸੇ ਮੁਢਲੀ ਪੜਤਾਲ ਦੇ ਤੁਰੰਤ ਟਰੈਵਲ ਏਜੰਟ ਖ਼ਿਲਾਫ਼ ਐਫ਼ਆਈਆਰ ਦਰਜ ਕਰਨ ਦਾ ਹੁਕਮ ਦਿੱਤਾ।
ਥਾਣਾ ਸਿਟੀ ਪੁਲਿਸ ਨੇ ਟਰੈਵਲ ਏਜੰਟ ਭੂਵਿੰਦਰ ਜੱਸਲ ਪਿੰਡ ਕੰਡੋਲਾ ਖੁਰਦ ਜ਼ਿਲ੍ਹਾ ਜਲੰਧਰ, ਮਾਹੀ ਸ਼ਰਮਾ ਤੇ ਰਾਹੁਲ ਵਾਸੀ ਮੋਗਾ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।