
ਅੰਮ੍ਰਿਤਸਰ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਆਪ ਆਗੂ ਡਿੰਪਲ ਕੁਮਾਰ ਦੇ ਭਰਾ ਅਮਨ ਕੁਮਾਰ ਨੂੰ ਗੋਲੀ ਲੱਗੀ ਹੈ, ਦੋਹਾਂ ਧਿਰਾਂ ’ਚ ਝਗੜਾ ਹੋਣ ਦੌਰਾਨ ਗੋਲ਼ੀ ਚੱਲੀ। ਪ੍ਰਾਪਤ ਜਾਣਕਾਰੀ ਅਨੁਸਾਰ ਸੀਵਰੇਜ ਦੀ ਸਫ਼ਾਈ ਨੂੰ ਲੈਕੇ ਵਿਵਾਦ ਹੋਇਆ। ਜਿਸ ਤੋਂ ਬਾਅਦ ਕਾਂਗਰਸੀ ਆਗੂ ਨੇ ਪਹਿਲਾਂ ਹਵਾ ’ਚ ਫਾਇਰ ਕੀਤਾ ਅਤੇ ਦੂਜੀ ਗੋਲ਼ੀ ਅਮਨ ਕੁਮਾਰ ਦੇ ਪੱਟ ’ਚ ਮਾਰੀ। ਪੁਲਿਸ ਨੇ ਕਾਰਵਾਈ ਕਰਦਿਆਂ ਕਾਂਗਰਸੀ ਆਗੂ ਤੋਂ ਹਮਲੇ ਦੌਰਾਨ ਇਸਤਮਾਲ ਕੀਤਾ ਪਿਸਤੌਲ ਬਰਾਮਦ ਕਰਨ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਹੈ।