
ਜਲੰਧਰ / ਚਾਹਲ
ਜਲੰਧਰ ‘ਚ ਜਥੇਬੰਦੀਆਂ ਵੱਲੋਂ 3 ਦਸੰਬਰ ਨੂੰ ਨਿਕਲਣ ਵਾਲੇ ਮੁਹੱਲਾ ਨਿਹੰਗ ਸਿੰਘਾਂ ਦੇ ਪ੍ਰਬੰਧਕ ਭਾਈ ਸ਼ੇਰ ਸਿੰਘ, ਭਵਨਜੀਤ ਸਿੰਘ, ਜਥੇ. ਜਗਜੀਤ ਸਿੰਘ ਗਾਬਾ, ਤਜਿੰਦਰ ਸਿੰਘ ਪ੍ਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰਰੀਤ ਸਿੰਘ ਨੀਟੂ, ਸੁਖਵਿੰਦਰ ਸਿੰਘ ਰਾਜਪਾਲ, ਮਨਦੀਪ ਸਿੰਘ ਮਿੱਠੂ, ਮਨਪ੍ਰਰੀਤ ਸਿੰਘ ਗਾਬਾ, ਸੋਨੂ ਸੰਧੜ ਤੇ ਸੁਰਿੰਦਰ ਪਾਲ ਸਿੰਘ ਗੋਲਡੀ ਵੱਲੋਂ ਪੁਲਿਸ ਕਮਿਸ਼ਨਰ ਸਵੱਪਨ ਸ਼ਰਮਾ ਨਾਲ ਮੁਲਾਕਾਤ ਕਰ ਕੇ ਉਨ੍ਹਾਂ ਨੂੰ 3 ਦਸੰਬਰ ਨੂੰ ਨਿਕਲਣ ਵਾਲੇ ਮੁਹੱਲਾ ਨਿਹੰਗ ਸਿੰਘਾਂ ਤੇ ਗੱਤਕਾ ਮੁਕਾਬਲਿਆਂ ਦੇ ਰੂਪ-ਰੇਖਾ ਦੱਸੀ ਤੇ ਉਨ੍ਹਾਂ ਨੂੰ ਸਮੁੱਚੇ ਰੂਟ ‘ਚ ਸੁਰੱਖਿਆ ਦੀ ਤੇ ਟ੍ਰੈਫਿਕ ਦੇ ਯੋਗ ਪ੍ਰਬੰਧ ਕਰਨ ਦੀ ਬੇਨਤੀ ਕੀਤੀ।
ਪ੍ਰਬੰਧਕਾਂ ਨੇ ਦੱਸਿਆ ਕਿ ਕਮਿਸ਼ਨਰ ਵੱਲੋਂ ਉਨ੍ਹਾਂ ਨੂੰ ਯਕੀਨ ਦਵਾਇਆ ਕਿ ਸਾਰੇ ਪ੍ਰਬੰਧ ਸੁਚੱਜੇ ਢੰਗ ਨਾਲ ਕਰ ਦਿੱਤੇ ਜਾਣਗੇ। ਇਸ ਉਪਰੰਤ ਪ੍ਰਬੰਧਕਾਂ ਵੱਲੋਂ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨਾਲ ਮੁਲਾਕਾਤ ਕਰ ਕੇ ਫਾਇਰ ਬਿ੍ਗੇਡ ਤੇ ਨਗਰ ਨਿਗਮ ਦੇ ਕੰਮਾਂ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਦੀ ਬੇਨਤੀ ਕੀਤੀ ਡਿਪਟੀ ਕਮਿਸ਼ਨਰ ਵੱਲੋਂ ਸਾਰੇ ਪ੍ਰਬੰਧ ਬਾਖੂਬੀ ਨਿਭਾਉਣ ਦਾ ਭਰੋਸਾ ਦਵਾਇਆ ਗਿਆ।