
ਪੰਜਾਬ ‘ਚ ਆਉਣ ਵਾਲੇ ਦਿਨਾਂ ‘ਚ ਟੋਲ ਟੈਕਸ ਵੱਧ ਜਾਵੇਗਾ। 31 ਮਾਰਚ ਰਾਤ 12 ਵਜੇ ਤੋਂ ਬਾਅਦ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI) ਵਧੇ ਹੋਏ ਟੋਲ ਟੈਕਸ ਨੂੰ ਲਾਗੂ ਕਰੇਗੀ। ਟੋਲ ਟੈਕਸ ਵਿੱਚ ਲਗਭਗ 10% ਦਾ ਵਾਧਾ ਕੀਤਾ ਗਿਆ ਹੈ। ਜਿਸ ਤਹਿਤ ਕਾਰ ਦਾ ਟੋਲ 5 ਤੋਂ 10 ਰੁਪਏ ਤਕ ਵਧਾਇਆ ਜਾਵੇਗਾ।
ਜਾਣਕਾਰੀ ਅਨੁਸਾਰ ਪੰਜਾਬ ਵਿੱਚ ਨੈਸ਼ਨਲ ਹਾਈਵੇਅ ’ਤੇ ਲੱਗੇ ਟੋਲ ਬੂਥਾਂ ’ਤੇ ਜਿੱਥੇ ਛੋਟੇ ਵਾਹਨਾਂ ਲਈ 100 ਰੁਪਏ ਟੈਕਸ ਸੀ, ਉਹ ਹੁਣ 105 ਰੁਪਏ ਹੋ ਜਾਵੇਗਾ ਜਦੋਂਕਿ ਵੱਡੇ ਵਾਹਨਾਂ ਲਈ 210 ਰੁਪਏ ਦੀ ਬਜਾਏ 220 ਰੁਪਏ ਦੇਣੇ ਪੈਣਗੇ। ਜਿੱਥੇ ਪਹਿਲਾਂ ਤੁਹਾਨੂੰ ਕਾਰ ਅਤੇ ਜੀਪ ਲਈ 115 ਰੁਪਏ ਦੇਣੇ ਪੈਂਦੇ ਸਨ, ਹੁਣ ਤੁਹਾਨੂੰ ਇਸਦੇ ਲਈ 120 ਰੁਪਏ ਦੇਣੇ ਪੈਣਗੇ। ਹਲਕੇ ਵਪਾਰਕ ਵਾਹਨਾਂ ਲਈ ਪਹਿਲਾਂ 185 ਰੁਪਏ ਦੀ ਬਜਾਏ 195 ਰੁਪਏ ਦੇਣੇ ਹੋਣਗੇ।






