ਜਲੰਧਰ 27 ਅਕਤੂਬਰ ਸ਼ਿੰਦਰਪਾਲ ਚਾਹਲ
ਉੱਘੇ ਸਮਾਜ ਸੇਵੀ ਅਤੇ ਅਨੇਕਾਂ ਬੇਸਹਾਰਿਆਂ ਦੇ ਸਹਾਰਾ ਬਣੇ ਸ.ਪ੍ਰੇਮਪਾਲ ਸਿੰਘ ਖਾਲਸਾ ਮਸਕਟ ਵਾਲਿਆਂ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ। ਜਿਸ ਕਾਰਨ ਖਾਲਸਾ ਜੀ ਦੇ ਪਰਿਵਾਰਕ ਮੈਂਬਰਾਂ, ਰਿਸ਼ਤੇਦਾਰਾਂ ਅਤੇ ਉਨ੍ਹਾਂ ਦੇ ਸ਼ੁਭ ਚਿੰਤਕਾਂ ਚ ਭਾਰੀ ਸੋਗ ਦੀ ਲਹਿਰ ਹੈ। ਇਸ ਦੁਖਦਾਈ ਘਟਨਾ ਦੀ ਜਾਣਕਾਰੀ ਉਨ੍ਹਾਂ ਦੇ ਸਪੁੱਤਰ ਸ.ਹਰਮਿੰਦਰ ਸਿੰਘ ਖਾਲਸਾ ਨੇ ਦੱਸਿਆ ਕਿ ਕਿ ਕੁਝ ਦਿਨਾਂ ਤੋਂ ਉਨ੍ਹਾਂ ਦਾ ਡੀ ਐਮ ਸੀ ਹਸਪਤਾਲ ਲੁਧਿਆਣਾ ਵਿਚ ਇਲਾਜ ਚਲ ਰਿਹਾ ਸੀ ਪਰ ਉਹ ਬੀਤੇ ਦਿਨੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਹਨ ਉਨ੍ਹਾਂ ਦਾ ਕਲ ਜਲੰਧਰ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਹੈ। ਇਹ ਜ਼ਿਕਰਯੋਗ ਹੈ ਕਿ ਉਨ੍ਹਾਂ ਦੀ ਧਰਮ ਪਤਨੀ ਬੀਬੀ ਗੁਰਬਚਨ ਕੌਰ ਦਾ ਵੀ ਕੁਝ ਦਿਨ ਪਹਿਲਾਂ ਦਿਹਾਂਤ ਹੋ ਗਿਆ ਸੀ। ਇਸ ਦੁੱਖ ਦੀ ਘੜੀ ‘ਚ ਸਿੰਘ ਸਾਹਿਬ ਗਿਆਨੀ ਰਘੁਬੀਰ ਸਿੰਘ ਤਖਤ ਸ਼੍ਰੀ ਕੇਸਗੜ੍ਹ ਸਾਹਿਬ , ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਗੋਹਰ ਏ ਮਸਕੀਨ ਤਖਤ ਸ਼੍ਰੀ ਪਟਨਾ ਸਾਹਿਬ, ਸਿੰਘ ਸਾਹਿਬ ਗਿਆਨੀ ਮਾਨ ਸਿੰਘ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ , ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ,ਐਮ ਐਲ ਏ ਗੁਰਪ੍ਰਤਾਪ ਸਿੰਘ ਵਡਾਲਾ, ਪਵਨ ਟੀਨੂ ਵਿਧਾਇਕ ਗਿਆਨੀ ਕੁਲਵਿੰਦਰ ਸਿੰਘ , ਜਗਜੀਤ ਸਿੰਘ ਦਰਦੀ ਚੜ੍ਹਦੀਕਲਾ ਟਾਈਮ ਟੀਵੀ ਚੇਅਰਮੈਨ , ਸ਼੍ਰੀ ਗਿਆਨ ਚੰਦ ਦਿਵਾਲੀ ਮੈਂਬਰ ਐਸ ਸੀ ਕਮਿਸ਼ਨ ਪੰਜਾਬ, ਸੰਤ ਜਗੀਰ ਸਿੰਘ ਜੀ ਚੇਅਰਮੈਨ ਸਰਬੱਤ ਭਲਾ ਆਸ਼ਰਮ, ਜਸਪਾਲ ਸਿੰਘ, ਸੰਤ ਸਰਵਣ ਦਾਸ ਕੌਮੀ ਪ੍ਰਧਾਨ ਸੰਤ ਸਮਾਜ, ਸੰਤ ਸਤਵਿੰਦਰ ਹੀਰਾ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸ਼ਨ,ਬੀਰ ਚੰਦ ਸੁਰੀਲਾ ਪ੍ਰਧਾਨ ਗੁਰੂ ਕਿਰਪਾ ਇੰਟਰਨੈਸ਼ਨਲ ਕੰਨਿਆ ਦਾਨ ਸੰਸਥਾ, ਰਾਮ ਸਿੰਘ ਰਿਟਾ. ਸਮਾਜਿਕ ਸੁਰੱਖਿਆ ਅਫ਼ਸਰ,ਸ. ਗਿਆਨ ਸਿੰਘ ਮੱਲ,ਸ.ਸ਼ਿੰਦਰਪਾਲ ਸਿੰਘ ਚਾਹਲ ਸੰਪਾਦਕ ਜੀ ਇੰਡੀਆ ਨਿਊਜ਼ ਅਤੇ ਸੀਨੀਅਰ ਪਤਰਕਾਰ ਚੜ੍ਹਦੀਕਲਾ ਟਾਈਮ ਟੀਵੀ, ਜਸਵਿੰਦਰ ਬੱਲ ਸੰਪਦਕ ੲੇਕਤਾ ਟੀ ਵੀ ਵਲੋਂ ਸ.ਪ੍ਰੇਮਪਾਲ ਸਿੰਘ ਖਾਲਸਾ ਜੀ ਨਾਲ ਦੱਖ ਸਾਝਾ ਕੀਤਾ।
