AAP ਦੇ MP ਰਿੰਕੂ ਤੇ MLA ਅੰਗੁਰਾਲ BJP ‘ਚ ਸ਼ਾਮਲ ਨਹੀਂ ਹੋਣਗੇ: ਕਿਹਾ- ਇਹ ਅਫਵਾਹ
AAP's MP Rinku and MLA Angural will not join BJP: said- this rumour

ਪੰਜਾਬ ਤੋਂ ‘ਆਪ’ ਦੇ ਇਕਲੌਤੇ ਸੰਸਦ ਮੈਂਬਰ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਭਾਜਪਾ ‘ਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਸਨ, ਪਰ ਹੁਣ ਇਨ੍ਹਾਂ ਅਫਵਾਹਾਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਕ ਮੀਡੀਆ ਗਰੁੱਪ ਨਾਲ ਗੱਲਬਾਤ ਕਰਦੇ ਹੋਏ ਸੰਸਦ ਮੈਂਬਰ ਰਿੰਕੂ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਿਤੇ ਨਹੀਂ ਜਾ ਰਹੇ ਹਨ। ਉਨ੍ਹਾਂ ਦੀ ਵਫ਼ਾਦਾਰੀ ਹਮੇਸ਼ਾ ਆਮ ਆਦਮੀ ਪਾਰਟੀ ਨਾਲ ਰਹੇਗੀ। ਇਸੇ ਤਰ੍ਹਾਂ ਅੰਗੁਰਲ ਨੇ ਲਾਈਵ ਹੋ ਕੇ ਕਿਹਾ ਕਿ ਇਹ ਅਫ਼ਵਾਹਾਂ ਹਨ।
ਆਪ ਨੇ ਰਿੰਕੂ ਨੂੰ ਇੱਕ ਵਾਰ ਫਿਰ ਮੈਦਾਨ ਵਿੱਚ ਉਤਾਰਿਆ : ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਦੇ ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਹਨ ਅਤੇ ਪਾਰਟੀ ਨੇ ਜਲੰਧਰ ਤੋਂ ਮੌਜੂਦਾ ਸੰਸਦ ਮੈਂਬਰ ਸੁਸ਼ੀਲ ਰਿੰਕੂ ਨੂੰ ਇੱਕ ਵਾਰ ਫਿਰ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਫਿਲਹਾਲ ਮੈਂ ਪੂਜਾ ਲਈ ਅਯੁੱਧਿਆ ‘ਚ ਹਾਂ: ਸੰਸਦ ਮੈਂਬਰ ਸੁਸ਼ੀਲ ਰਿੰਕੂ ਨੇ ਕਿਹਾ ਹੈ ਕਿ ਉਹ ਆਪਣੇ ਪਰਿਵਾਰ ਨਾਲਅਯੁੱਧਿਆ ‘ਚ ਪੂਜਾ ਲਈ ਆਏ ਹਨ। ਉਨ੍ਹਾਂ ਨੂੰ ਖ਼ਬਰਾਂ ਰਾਹੀਂ ਇਹ ਵੀ ਪਤਾ ਲੱਗਾ ਕਿ ਉਨ੍ਹਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀਆਂ ਅਟਕਲਾਂ ਲਗਾਈਆਂ ਜਾ ਰਹੀਆਂ ਹਨ। ਰਿੰਕੂ ਨੇ ਕਿਹਾ ਕਿ ਉਹ ਆਪਣੀ ਪਾਰਟੀ ਪ੍ਰਤੀ ਵਫ਼ਾਦਾਰ ਰਹਿਣਗੇ।
ਭਾਜਪਾ ਵਿੱਚ ਜਾਣ ਦੀਆਂ ਗੱਲਾਂ ਸਿਰਫ਼ ਅਫ਼ਵਾਹਾਂ : ਜਲੰਧਰ ਪੱਛਮੀ ਤੋਂ ਵਿਧਾਇਕ ਸ਼ੀਤਲ ਅੰਗੁਰਾਲ ਨੇ ਲਾਈਵ ਹੋ ਕੇ ਕਿਹਾ- ਉਹ ਇਸ ਸਮੇਂ ਦਿੱਲੀ ‘ਚ ਹਨ। ਭਾਜਪਾ ਵਿੱਚ ਜਾਣ ਦੀਆਂ ਗੱਲਾਂ ਸਿਰਫ਼ ਅਫ਼ਵਾਹਾਂ ਹਨ। ਉਹ ਕਿਸੇ ਪਾਰਟੀ ਵਿੱਚ ਸ਼ਾਮਲ ਨਹੀਂ ਹੋ ਰਿਹਾ। ਅੰਗੁਰਾਲ ਨੇ ਕਿਹਾ- ਉਨ੍ਹਾਂ ਦੀ ਵਫ਼ਾਦਾਰੀ ਆਮ ਆਦਮੀ ਪਾਰਟੀ ਨਾਲ ਹੈ ਅਤੇ ਉਹ ਭਵਿੱਖ ਵਿੱਚ ਵੀ ਕਿਸੇ ਹੋਰ ਪਾਰਟੀ ਵਿੱਚ ਸ਼ਾਮਲ ਨਹੀਂ ਹੋਣਗੇ।
ਵਿਧਾਇਕ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਮੇਰੇ ਬਾਰੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਉਨ੍ਹਾਂ ਤੋਂ ਬਚੋ। ਉਨ੍ਹਾਂ ਕਿਹਾ ਕਿ ਮੈਂ ਕਿਸੇ ਵੀ ਹੋਰ ਪਾਰਟੀ ਵਿੱਚ ਨਹੀਂ ਜਾ ਰਿਹਾ। ਮੈਂ ਆਮ ਆਦਮੀ ਪਾਰਟੀ ਦਾ ਹੀ ਹਿੱਸਾ ਹਾਂ, ਆਮ ਆਦਮੀ ਪਾਰਟੀ ਦਾ ਹੀ ਵਿਧਾਇਕ ਹਾਂ। ਪਾਰਟੀ ਪ੍ਰਤੀ ਜੋ ਵੀ ਮੇਰੀ ਜ਼ਿੰਮੇਵਾਰੀ ਲਾਈ ਜਾ ਰਹੀ ਹੈ ਉਸ ਨੂੰ ਮੈਂ ਪੂਰਾ ਕਰ ਰਿਹਾ ਹਾਂ। ਕਈ ਲੋਕ ਇਹ ਗੱਲਾਂ ਫੈਲਾ ਕੇ ਮਜੇ ਲੈ ਰਹੇ ਹਾਂ, ਉਨ੍ਹਾਂ ਨੂੰ ਮੈਂ ਕੁਝ ਨਹੀਂ ਕਹਿ ਸਕਦਾ।
ਵਿਧਾਇਕ ਨੇ ਕਿਹਾ ਕਿ ਮੈਂ ਹਰ ਹਫਤੇ ਆਪਣੇ ਨਿੱਜੀ ਕਾਰੋਬਾਰ ਲਈ ਦਿੱਲੀ ਆਉਂਦਾ ਹਾਂ ਤੇ ਅੱਜ ਵੀ ਆਇਆ ਹੋਇਆ ਹਾਂ। ਮੈਂ ਸ਼ਾਮ ਨੂੰ ਜਲੰਧਰ ਵਾਪਸ ਆ ਰਿਹਾ ਹਾਂ। ਕਈ ਲੋਕ ਅਜਿਹੀਆਂ ਖਬਰਾਂ ਵੀ ਲਾ ਰਹੇ ਹਨ ਪਰ ਮੈਂ ਇਹੀ ਕਹਿਣਾ ਚਾਹੁੰਦਾ ਹਾਂ ਕਿ ਮੇਰੇ ਨਾਲ ਜੁੜੀ ਕੋਈ ਵੀ ਖਬਰ ਲਾਉਣ ਤੋਂ ਪਹਿਲਾਂ ਮੇਰੀ ਬਾਈਟ ਲਈ ਜਾਵੇ