ਕੋਟਕਪੂਰਾ ਗੋਲੀਕਾਂਡ ‘ਚ ਸੁਖਬੀਰ ਬਾਦਲ ਤਲਬ, 30 ਅਗਸਤ ਨੂੰ SIT ਨੇ ਚੰਡੀਗੜ੍ਹ ਬੁਲਾਇਆ
ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਅਤੇ ਸਾਬਕਾ ਆਈਜੀ ਕੁੰਵਰ ਵਿਜੈ ਪ੍ਰਤਾਪ (Kunwar Vijay Pratap MLA AAP) ਨੇ ਬਾਦਲ ਪਰਿਵਾਰ ਅਤੇ ਆਪਣੀ ਪਾਰਟੀ ‘ਤੇ ਸਿੱਧਾ ਹਮਲਾ ਕੀਤਾ ਹੈ। ਉਨ੍ਹਾਂ ਸੁਖਬੀਰ ਬਾਦਲ (Sukhbir Badal) ਨੂੰ ਸੰਮਨ ਭੇਜੇ ਜਾਣ ‘ਤੇ ਕਿਹਾ ਕਿ ਸੁਖਬੀਰ ਬਾਦਲ ਦੀ ਸਿੱਧਾ ਗ੍ਰਿਫ਼ਤਾਰੀ ਕਿਉਂ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਜਿਹੜੇ ਵੀ ਲੋਕ ਸ਼ਾਮਲ ਹਨ, ਉਨ੍ਹਾਂ ਦੀ ਸਿੱਧੀ ਗ੍ਰਿਫ਼ਤਾਰੀ ਕੀਤੀ ਜਾਣੀ ਚਾਹੀਦੀ ਹੈ, ਪਰੰਤੂ ਅਜਿਹਾ ਨਹੀਂ ਹੁੰਦਾ। ਇਸ ਕਾਰਨ ਹੀ ਨਸ਼ੇ ਦੇ ਵਪਾਰੀ (ਬਿਕਰਮ ਮਜੀਠੀਆ ‘ਤੇ ਤੰਜ) ਨੂੰ ਜ਼ਮਾਨਤ ਮਿਲ ਗਈ।
ਦੱਸ ਦੇਈਏ ਕਿ ਵੀਰਵਾਰ ਕੋਟਕਪੂਰਾ ਗੋਲੀਬਾਰੀ (Kotkapura Firing) ਮਾਮਲੇ ਵਿੱਚ ਵਿਸ਼ੇਸ਼ ਜਾਂਚ ਟੀਮ (SIT) ਨੇ ਸੁਖਬੀਰ ਬਾਦਲ ਨੂੰ ਸੰਮਨ (Sukhbir badal Summoned) ਜਾਰੀ ਕੀਤਾ ਹੈ। ਸੂਤਰਾਂ ਅਨੁਸਾਰ 30 ਅਗਸਤ ਨੂੰ ਸਵੇਰੇ 10.30 ਵਜੇ ਐਸ.ਆਈ.ਟੀ. ਨੇ ਸੁਖਬੀਰ ਬਾਦਲ ਨੂੰ ਪੁੱਛਗਿੱਛ ਲਈ ਬੁਲਾਇਆ ਹੈ।ਆਪ ਵਿਧਾਇਕ ਨੇ ਕਿਹਾ ਕਿ ਸੁਖਬੀਰ ਬਾਦਲ ਸਮੇਤ ਉਨ੍ਹਾਂ ਸਾਰੇ ਲੋਕਾਂ ਦੀ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ, ਜਿਹੜੇ ਕੋਟਕਪੂਰਾ ਗੋਲੀਕਾਂਡ ਵਿੱਚਜ ਸ਼ਾਮਲ ਹਨ।