[the_ad id="98460"] [the_ad id="98341"]
politicalPunjab

AAP ਵੱਲੋਂ 31 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ, 8 ਵਿਧਾਇਕਾਂ ਦੀਆਂ ਕੱਟੀਆਂ ਟਿਕਟਾਂ , 2 MP ਲੜਨਗੇ ਵਿਧਾਨ ਸਭਾ ਚੋਣਾਂ

AAP releases second list of 31 candidates; tickets denied to 8 MLAs, 2 MPs to contest Assembly elections.

AAP releases second list of 31 candidates; tickets denied to 8 MLAs, 2 MPs to contest Assembly elections.

ਪੰਜਾਬ ਵਿੱਚ ਆਮ ਆਦਮੀ ਪਾਰਟੀ (AAP) ਨੇ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 31 ਉਮੀਦਵਾਰਾਂ ਦੇ ਨਾਂ ਸ਼ਾਮਲ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰੈੱਸ ਕਾਨਫਰੰਸ ਕਰਕੇ ਉਮੀਦਵਾਰਾਂ ਦਾ ਐਲਾਨ ਕੀਤਾ।

ਇਸ ਵਾਰ ਪਾਰਟੀ ਨੇ ਦੋ ਮੌਜੂਦਾ ਸੰਸਦ ਮੈਂਬਰਾਂ ਨੂੰ ਵੀ ਵਿਧਾਨ ਸਭਾ ਚੋਣਾਂ ਵਿੱਚ ਉਤਾਰਿਆ ਹੈ। ਸੰਗਰੂਰ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੂੰ ਬਰਨਾਲਾ ਤੋਂ ਅਤੇ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੂੰ ਫਗਵਾੜਾ ਤੋਂ ਟਿਕਟ ਦਿੱਤੀ ਗਈ ਹੈ।

ਦੋਆਬਾ ਖੇਤਰ ਵਿੱਚ 11 ਉਮੀਦਵਾਰਾਂ ਦਾ ਐਲਾਨ

ਦੋਆਬਾ ਖੇਤਰ ਵਿੱਚ ਭੁਲੱਥ ਤੋਂ ਐਡਵੋਕੇਟ ਹਰਸਿਮਰਨ ਸਿੰਘ, ਕਪੂਰਥਲਾ ਤੋਂ ਦਵਿੰਦਰ ਪਾਲ ਸਿੰਘ ਰੰਗਾ, ਫਗਵਾੜਾ ਤੋਂ ਡਾ. ਰਾਜ ਕੁਮਾਰ ਚੱਬੇਵਾਲ, ਫਿਲੌਰ ਤੋਂ ਹਰਜੋਤ ਕੌਰ ਲੋਹਟੀਆ, ਸ਼ਾਹਕੋਟ ਤੋਂ ਬਲਵੀਰ ਸਿੰਘ ਪਾਲਾ ਜਲਾਲਪੁਰ ਨੂੰ ਟਿਕਟ ਦਿੱਤੀ ਗਈ ਹੈ।

ਇਸੇ ਤਰ੍ਹਾਂ ਜਲੰਧਰ ਸੈਂਟਰਲ ਤੋਂ ਨਿਤਿਨ ਕੋਹਲੀ, ਜਲੰਧਰ ਉੱਤਰੀ ਤੋਂ ਵਨੀਤ ਧੀਰ, ਜਲੰਧਰ ਕੈਂਟ ਤੋਂ ਦੀਪਕ ਬਾਲੀ, ਆਦਮਪੁਰ ਤੋਂ ਪਵਨ ਕੁਮਾਰ ਟੀਨੂੰ, ਮੁਕੇਰੀਆਂ ਤੋਂ ਸਰਬਜੋਤ ਸਿੰਘ ਸਾਬੀ ਅਤੇ ਨਵਾਂਸ਼ਹਿਰ ਤੋਂ ਰੌਬੀ ਕੰਗ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਮਾਲਵਾ ਖੇਤਰ ਦੇ 10 ਹਲਕਿਆਂ ਲਈ ਨਾਂ

ਮਾਲਵਾ ਖੇਤਰ ਵਿੱਚ ਚਮਕੌਰ ਸਾਹਿਬ ਤੋਂ ਜਸਵੀਰ ਸਿੰਘ ਗੜ੍ਹੀ, ਖਰੜ ਤੋਂ ਪਰਮਿੰਦਰ ਸਿੰਘ ਗੋਲਡੀ, ਦਾਖਾ ਤੋਂ ਡਾ. ਕੇ.ਐੱਨ.ਐੱਸ. ਕੰਗ, ਜਗਰਾਉਂ ਤੋਂ ਸਰਵਜੀਤ ਕੌਰ ਮਾਣੂਕੇ, ਅਬੋਹਰ ਤੋਂ ਡਾ. ਸੁਹਾਨੀ ਡੋਡਾ, ਬੱਲੂਆਣਾ ਤੋਂ ਅਮਨਦੀਪ ਸਿੰਘ ‘ਗੋਲਡੀ’ ਮੁਸਾਫ਼ਿਰ, ਲੰਬੀ ਤੋਂ ਰੰਧੀਰ ਸਿੰਘ ਧੀਰਾ ਖੁੱਡੀਆਂ, ਬਠਿੰਡਾ ਦਿਹਾਤੀ ਤੋਂ ਗੋਪਾਲ ਸਿੰਘ, ਬਰਨਾਲਾ ਤੋਂ ਗੁਰਮੀਤ ਸਿੰਘ ਮੀਤ ਹੇਅਰ ਅਤੇ ਸ਼ੁਤਰਾਣਾ ਤੋਂ ਵਣਿੰਦਰ ਕੌਰ ਲੂੰਬਾ ਨੂੰ ਟਿਕਟ ਦਿੱਤੀ ਗਈ ਹੈ।

ਦੂਜੇ ਪਾਸੇ ਪਾਰਟੀ ਨੇ ਕਈ ਮੌਜੂਦਾ ਮੰਤਰੀਆਂ ਅਤੇ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਹਨ। ਇਨ੍ਹਾਂ ਵਿੱਚ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਅਨਮੋਲ ਗਗਨ ਮਾਨ, ਕੁੰਵਰ ਵਿਜੇ ਪ੍ਰਤਾਪ ਸਿੰਘ, ਲਾਲਜੀਤ ਸਿੰਘ ਭੁੱਲਰ, ਰਮਨ ਅਰੋੜਾ, ਕੁਲਵੰਤ ਬਾਜ਼ੀਗਰ ਅਤੇ ਚਰਨਜੀਤ ਸਿੰਘ ਦੇ ਨਾਂ ਸ਼ਾਮਲ ਹਨ।

ਇਸ ਤੋਂ ਪਹਿਲਾਂ 31 ਅਕਤੂਬਰ ਨੂੰ ਆਮ ਆਦਮੀ ਪਾਰਟੀ ਨੇ 40 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕੀਤੀ ਸੀ। ਹੁਣ ਤੱਕ ਪਾਰਟੀ ਕੁੱਲ 71 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ।

ਪੰਜਾਬੀ ਅਦਾਕਾਰਾ ਸੋਨੀਆ ਮਾਨ ਨੂੰ ਵੀ ਮਿਲੀ ਟਿਕਟ

ਆਮ ਆਦਮੀ ਪਾਰਟੀ ਨੇ ਪੰਜਾਬੀ ਅਦਾਕਾਰਾ ਸੋਨੀਆ ਮਾਨ ਨੂੰ ਵੀ ਚੋਣ ਮੈਦਾਨ ਵਿੱਚ ਉਤਾਰਿਆ ਹੈ। ਉਨ੍ਹਾਂ ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਰਾਜਾਸਾਂਸੀ ਵਿਧਾਨ ਸਭਾ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ।

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਟਿਕਟ ਕੱਟੀ

ਆਮ ਆਦਮੀ ਪਾਰਟੀ ਨੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਲੰਬੀ ਵਿਧਾਨ ਸਭਾ ਹਲਕੇ ਤੋਂ ਟਿਕਟ ਕੱਟ ਦਿੱਤੀ ਹੈ। ਉਨ੍ਹਾਂ ਦੀ ਥਾਂ ਰਣਧੀਰ ਸਿੰਘ ਧੀਰਾ ਖੁੱਡੀਆਂ ਨੂੰ ਉਮੀਦਵਾਰ ਬਣਾਇਆ ਗਿਆ ਹੈ।
ਇਸੇ ਤਰ੍ਹਾਂ ਖਰੜ ਵਿਧਾਨ ਸਭਾ ਹਲਕੇ ਤੋਂ ਸਾਬਕਾ ਮੰਤਰੀ ਅਤੇ ਮੌਜੂਦਾ ਵਿਧਾਇਕ ਅਨਮੋਲ ਗਗਨ ਮਾਨ ਨੂੰ ਵੀ ਪਾਰਟੀ ਨੇ ਟਿਕਟ ਨਹੀਂ ਦਿੱਤੀ।

ਦੂਜੀਆਂ ਪਾਰਟੀਆਂ ਛੱਡ ਕੇ ਆਏ ਆਗੂਆਂ ਨੂੰ ਵੀ ਮਿਲੀ ਟਿਕਟ

AAP ਨੇ ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ‘ਤੇ ਵੀ ਭਰੋਸਾ ਜਤਾਇਆ ਹੈ। ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਨੂੰ ਆਦਮਪੁਰ ਤੋਂ ਉਮੀਦਵਾਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਭਾਜਪਾ ਛੱਡ ਕੇ AAP ਵਿੱਚ ਆਏ ਸਵਰਨ ਸਲਾਰੀਆ ਨੂੰ ਸੁਜਾਨਪੁਰ ਤੋਂ ਟਿਕਟ ਦਿੱਤੀ ਗਈ ਹੈ।

ਜਾਰੀ ਸੂਚੀ ਅਨੁਸਾਰ ਉਮੀਦਵਾਰਾਂ ਦੇ ਨਾਂ ਇਸ ਤਰ੍ਹਾਂ ਹਨ:-

ਸੁਜਾਨਪੁਰ – ਸਵਰਨ ਐੱਸ. ਸਲਾਰੀਆ

 

ਪਠਾਨਕੋਟ – ਰੋਹਿਤ ਸਿਆਲ

 

ਗੁਰਦਾਸਪੁਰ – ਰਮਨ ਬਹਿਲ

 

ਦੀਨਾਨਗਰ – ਸ਼ਮਸ਼ੇਰ ਸਿੰਘ

 

ਕਾਦੀਆਂ – ਗੁਰਿਕਬਾਲ ਸਿੰਘ ਮਾਹਲ

 

ਫਤਿਹਗੜ੍ਹ ਚੂੜੀਆਂ – ਹਰਜੋਬਨਜੀਤ ਸਿੰਘ ਰੰਧਾਵਾ (ਜੋਬਨ ਰੰਧਾਵਾ)

 

ਰਾਜਾਸਾਂਸੀ – ਸੋਨੀਆ ਮਾਨ

ਮਜੀਠਾ – ਤਲਬੀਰ ਸਿੰਘ ਗਿੱਲ

 

ਅੰਮ੍ਰਿਤਸਰ ਉੱਤਰੀ – ਕਰਮਜੀਤ ਸਿੰਘ ਰਿੰਟੂ

 

ਪੱਟੀ – ਜਸਕਰਨਵਰ ਸਿੰਘ ਗਿੱਲ (ਜੱਸਾ ਪੱਟੀ)

 

ਭੁਲੱਥ – ਐਡਵੋਕੇਟ ਹਰਸਿਮਰਨ ਸਿੰਘ

 

ਕਪੂਰਥਲਾ – ਦਵਿੰਦਰ ਪਾਲ ਸਿੰਘ ਰੰਗਾ

 

ਫਗਵਾੜਾ – ਡਾ. ਰਾਜ ਕੁਮਾਰ ਚੱਬੇਵਾਲ

 

ਫਿਲੌਰ – ਹਰਜੋਤ ਕੌਰ ਲੋਹਟੀਆ

ਸ਼ਾਹਕੋਟ – ਬਲਵੀਰ ਸਿੰਘ ਪਾਲਾ ਜਲਾਲਪੁਰ

 

ਜਲੰਧਰ ਕੇਂਦਰੀ – ਨਿਤਿਨ ਕੋਹਲੀ

 

ਜਲੰਧਰ ਉੱਤਰੀ – ਵਨੀਤ ਧੀਰ

 

ਜਲੰਧਰ ਛਾਉਣੀ – ਦੀਪਕ ਬਾਲੀ

 

ਆਦਮਪੁਰ – ਪਵਨ ਕੁਮਾਰ ਟੀਨੂੰ

 

ਮੁਕੇਰੀਆਂ – ਸਰਬਜੋਤ ਸਿੰਘ ਸਾਬੀ

 

ਨਵਾਂਸ਼ਹਿਰ – ਰੌਬੀ ਕੰਗ

 

ਚਮਕੌਰ ਸਾਹਿਬ – ਜਸਵੀਰ ਸਿੰਘ ਗੜ੍ਹੀ

 

ਖਰੜ – ਪਰਮਿੰਦਰ ਸਿੰਘ ਗੋਲਡੀ

 

ਦਾਖਾ – ਡਾ. ਕੇ.ਐੱਨ.ਐੱਸ. ਕੰਗ

 

ਜਗਰਾਉਂ – ਸਰਵਜੀਤ ਕੌਰ ਮਾਣੂੰਕੇ

 

ਅਬੋਹਰ – ਡਾ. ਸੁਹਾਨੀ ਡੋਡਾ

 

ਬੱਲੂਆਣਾ – ਅਮਨਦੀਪ ਸਿੰਘ ਗੋਲਡੀ ਮੁਸਾਫਿਰ

 

ਲੰਬੀ – ਰਣਧੀਰ ਸਿੰਘ ਧੀਰਾ ਖੁੱਡੀਆਂ

 

ਬਠਿੰਡਾ ਦਿਹਾਤੀ – ਗੋਪਾਲ ਸਿੰਘ

ਬਰਨਾਲਾ – ਗੁਰਮੀਤ ਸਿੰਘ ਮੀਤ ਹੇਅਰ

ਸ਼ੁਤਰਾਣਾ – ਵਰਿੰਦਰ ਕੌਰ ਲੂੰਬਾ

ਇਸ ਤੋਂ ਪਹਿਲਾਂ ਪਾਰਟੀ ਵੱਲੋਂ 31 ਅਕਤੂਬਰ ਨੂੰ ਪਹਿਲੀ ਸੂਚੀ ਜਾਰੀ ਕਰਦਿਆਂ 40 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਸੀ। ਇਨ੍ਹਾਂ ਸਾਰਿਆਂ ਵਿੱਚ ਮੌਜੂਦਾ ਵਿਧਾਇਕਾਂ ਨੂੰ ਮੁੜ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਗਿਆ ਸੀ। ਪਹਿਲੀ ਸੂਚੀ ਨੂੰ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਤੋਂ ਬਾਅਦ ਮਨਜ਼ੂਰੀ ਦਿੱਤੀ ਗਈ ਸੀ।naidunia_image

ਹੋਰ ਨਾਂ ਵੀ ਸ਼ਾਮਲ ਹਨ

naidunia_image

ਸੱਤ ਵਿਧਾਇਕਾਂ ਦੀ ਟਿਕਟ ਕੱਟੀ

ਸੀਟ ਮੌਜੂਦਾ ਵਿਧਾਇਕ ਨਵਾਂ ਉਮੀਦਵਾਰ

ਚਮਕੌਰ ਸਾਹਿਬ- ਡਾ. ਚਰਨਜੀਤ ਸਿੰਘ -ਜਸਵੀਰ ਸਿੰਘ ਗੜ੍ਹੀ

ਖਰੜ- ਅਨਮੋਲ ਗਗਨ ਮਾਨ -ਪਰਮਿੰਦਰ ਸਿੰਘ ਗੋਲਡੀ

ਲੰਬੀ -ਗੁਰਮੀਤ ਸਿੰਘ ਖੁੱਡੀਆਂ- ਰਣਧੀਰ ਸਿੰਘ ਧੀਰਾ ਖੁੱਡੀਆਂ

ਬਠਿੰਡਾ ਦਿਹਾਤੀ -ਅਮਿਤ ਰਤਨ ਕੋਟਫੱਤਾ -ਗੋਪਾਲ ਸਿੰਘ

ਸ਼ੁਤਰਾਣਾ – ਕੁਲਵੰਤ ਸਿੰਘ ਬਾਜ਼ੀਗਰ- ਵਨਿੰਦਰ ਕੌਰ ਲੂੰਬਾ

ਪੱਟੀ- ਲਾਲਜੀਤ ਸਿੰਘ ਭੁੱਲਰ- ਜਸਕਰਨ ਸਿੰਘ ਗਿੱਲ

ਜਲੰਧਰ ਸੈਂਟਰਲ- ਰਮਨ ਅਰੋੜਾ- ਨਿਤਿਨ ਕੋਹਲੀ

Back to top button