Latest news

Glime India News

ਆਖ਼ਰ ਨਵਜੋਤ ਸਿੱਧੂ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਨ ਉਤਰੇ ਸੜਕ ‘ਤੇ

ਨਵਜੋਤ ਸਿੰਘ ਸਿੱਧੂ ਨੇ ਖੇਤੀ ਬਿੱਲਾਂ ਦੇ ਵਿਰੋਧ ਕਰ ਰਹੇ ਕਿਸਾਨਾਂ ਨਾਲ ਇਕਜੁਟਤਾ ਦਿਖਾਉਣ ਲਈ ਅੰਮ੍ਰਿਤਸਰ ਵਿੱਚ ਰੈਲੀ ਕੀਤੀ। ਉਨ੍ਹਾਂ ਨੇ ਕਿਹਾ ਕਿ ਜਿਹੜੇ ਸੂਬਿਆਂ ਵਿੱਚ ਮੰਡੀਆਂ ਖ਼ਤਮ ਕੀਤੀਆਂ ਗਈਆਂ ਕੀ ਉੱਥੋਂ ਦੇ ਕਿਸਾਨ ਦਿਹਾੜੀਆਂ ਕਰਨ ਨੂੰ ਮਜਬੂਰ ਨਹੀਂ ਹੋਏ?ਉਨ੍ਹਾਂ ਨੇ ਕਿਹਾ ਕਿ ਉਹ ਹੱਲ ਦੀ ਸਿਆਸਤ ਕਰਦੇ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਦੇ ਲੋਕ ਉਨ੍ਹਾਂ ਦੇ ਹੱਲਾਂ ਨੂੰ ਨੇਪਰੇ ਚਾੜ੍ਹਨਗੇ। ਉਨ੍ਹਾਂ ਨੇ ਕਿਹਾ ਕਿ ਅਨਾਜ ਨੂੰ ਜ਼ਰੂਰੀ ਵਸਤਾਂ ਦੀ ਸੂਚੀ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ। ਕੀ ਗ਼ਰੀਬ ਦੀ ਰੋਟੀ ਜ਼ਰੂਰੀ ਵਸਤੂ ਨਹੀਂ ਹੈ?ਸਿੱਧੂ ਨੇ ਕਿਹਾ ਕਿ ਹਰੇ ਇਨਕਲਾਬ ਦੀ ਲੋੜ ਪੰਜਾਬ ਨੂੰ ਨਹੀਂ ਸਗੋਂ ਭਾਰਤ ਨੂੰ ਸੀ। ਦੇਸ਼ ਦਾ ਢਿੱਡ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਭਰਿਆ।

ਆਖ਼ਰਕਾਰ ਨਵਜੋਤ ਸਿੱਧੂ ਵੀ ਕਿਸਾਨਾਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਨ ਲਈ ਸੜਕਾਂ ‘ਤੇ ਉਤਰ ਹੀ ਆਏ। ਸਿੱਧੂ ਵੱਲੋਂ ਅੱਜ  ਅੰਮ੍ਰਿਤਸਰ ਦੇ ਭੰਡਾਰੀ ਪੁਲ ਤੋਂ ਹਾਲ ਗੇਟ ਤੱਕ ਸਮਰਥਕਾਂ ਦੇ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨ ਸਰਕਾਰ ਵੱਲੋਂ ਨਾ ਹੋ ਕੇ, ਸਿੱਧੂ ਦਾ ਆਪਣਾ ਨਿੱਜੀ ਪ੍ਰਦਰਸ਼ਨ ਹੀ  ਮੰਨਿਆ ਜਾ ਸਕਦਾ ਹੈ, ਕਿਉਂਕਿ ਇਸ ‘ਚ ਉਨ੍ਹਾਂ ਦੀ ਆਪਣੀ ਕਾਂਗਰਸ ਪਾਰਟੀ ਦਾ ਕੋਈ ਹੋਰ ਲੀਡਰ ਜਾਂ ਝੰਡਾ ਤੱਕ ਨਹੀਂ ਦਿਖਾਈ ਦਿੱਤਾ। ਜਿਸਦੇ ਕਈ ਸਿਆਸੀ ਅਰਥ ਵੀ ਨਿੱਕਲ ਕੇ ਸਾਹਮਣੇ ਆ ਰਹੇ ਹਨ।

ਉਨ੍ਹਾਂ ਨੇ ਕਿਹਾ ਕਿ ਕਿਸਾਨ ਸਾਡੀ ਪੱਗ ਹਨ ਅਤੇ ਜੇ ਅਸੀਂ ਆਪਣੀ ਪੱਗ ਲਈ ਨਹੀਂ ਲੜ ਸਕਦੇ ਤਾਂ ਅਸੀਂ ਕਿਸੇ ਮਕਸਦ ਲਈ ਵੀ ਨਹੀਂ ਲੜ ਸਕਦੇ।ਸਿੱਧੂ ਨੇ ਆਪਣੇ ਸੰਖੇਪ ਸੰਬੋਧਨ ਵਿੱਚ ਮੰਗਲਵਾਰ ਨੂੰ ਫੇਸਬੁੱਕ ਸਫ਼ੇ ਤੋਂ ਲਾਈਵ ਰਾਹੀਂ ਕੀਤੀਆਂ ਗੱਲਾਂ ਵੀ ਦੁਹਰਾਈਆਂ।ਰੈਲੀ ਵਿੱਚ ਸ਼ਾਮਲ ਲੋਕ “ਕਿਸਾਨ ਏਕਤਾ ਜਿੰਦਾਬਾਦ”, “ਸਿੱਧੂ ਤੇਰੀ ਬੱਲੇ-ਬੱਲੇ ਬਾਕੀ ਸਾਰੇ ਥੱਲੇ-ਥੱਲੇ” ਅਤੇ “ਸਿੱਧੂ ਤੇਰੀ ਸੋਚ ֹ’ਤੇ ਪਹਿਰਾ ਦਿਆਂਗੇ ਠੋਕ ਕੇ’ ਵਰਗੇ ਨਾਅਰੇ ਲਗਾ ਰਹੇ ਸਨ।

Leave a Comment