ਏਅਰ ਇੰਡੀਆ ਦੀ ਦਿੱਲੀ-ਨਿਊਯਾਰਕ ਉਡਾਨ ‘ਚ ਵੱਡੀ ਲਾਪਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਯਾਤਰਾ ਦੌਰਾਨ ਇਕ ਯਾਤਰੀ ਨੂੰ ਪਰੋਸੇ ਗਏ ਆਮਲੇਟ ‘ਚ ਕਾਕਰੋਚ ਮਿਲਣ ਦੀ ਸ਼ਿਕਾਇਤ ਸਾਹਮਣੇ ਆਈ ਹੈ। ਇਸ ਨੂੰ ਖਾਣ ਕਾਰਨ ਮਾਂ-ਪੁੱਤਰ ਨੂੰ ਫੂਡ ਪੁਆਇਜ਼ਨਿੰਗ ਹੋ ਗਈ। ਏਅਰਲਾਈਨ ਦੇ ਇਕ ਬੁਲਾਰੇ ਨੇ ਕਿਹਾ ਕਿ ਭਵਿੱਖ ‘ਚ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।
ਇਕ ਮਹਿਲਾ ਯਾਤਰੀ ਨੇ ਇੰਟਰਨੈੱਟ ਮੀਡੀਆ ਪੋਸਟ ’ਚ ਸ਼ਿਕਾਇਤ ਕੀਤੀ ਕਿ 17 ਸਤੰਬਰ, 2024 ਨੂੰ ਉਡਾਨ ਏਆਈ 101 ’ਚ ਦਿੱਤੇ ਗਏ ਆਮਲੇਟ ’ਚ ਕਾਕਰੋਚ ਮਿਲਿਆ। ਉਸ ਨੇ ਜਦੋਂ ਕਾਕਰੋਚ ਦੇਖਿਆ ਤਦ ਤੱਕ ਉਹ ਅੱਧਾ ਹਿੱਸਾ ਆਮਲੇਟ ਦਾ ਖਾ ਚੁੱਕੀ ਸੀ। ਉਸ ਦੇ ਦੋ ਸਾਲ ਦੇ ਬੱਚੇ ਨੇ ਵੀ ਕੁਝ ਆਮਲੇਟ ਖਾਧਾ ਸੀ, ਜਿਸ ਕਾਰਨ ਦੋਵਾਂ ਨੂੰ ਫੂਡ ਪੁਆਇਜ਼ਨਿੰਗ ਹੋ ਗਈ। ਉਸ ਨੇ ਇਸ ਸਬੰਧੀ ਵੀਡੀਓ ਤੇ ਤਸਵੀਰਾਂ ਸੋਸ਼ਲ ਮੀਡੀਆ ’ਤੇ ਸਾਂਝੀਆਂ ਕੀਤੀਆਂ ਹਨ। ਓਧਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਮਹਿਲਾ ਯਾਤਰੀ ਵੱਲੋਂ ਕੀਤੀ ਗਈ ਇੰਟਰਨੈੱਟ ਪੋਸਟ ਬਾਰੇ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ।