Latest news

Air India ਦੀਆਂ ਕੈਨੇਡਾ ਤੋਂ ਭਾਰਤ ਲਈ ਸਿੱਧੀਆਂ ਫ਼ਲਾਇਟਾਂ 30 ਸਤੰਬਰ ਤੋਂ ਸ਼ੁਰੂ

ਕੈਲਗਰੀ, ਅਮਨ ਨਾਗਰਾ

ਟ੍ਰਾਂਸਪੋਰਟ ਕੈਨੇਡਾ ਨੇ ਐਲਾਨ ਕੀਤਾ ਹੈ ਕਿ ਅੱਜ ਤੋਂ ਭਾਰਤ ਵਾਸਤੇ ਏਅਰ ਕੈਨੇਡਾ ਦੀਆਂ ਸਿੱਧੀਆਂ ਫ਼ਲਾਇਟਸ ਸ਼ੁਰੂ ਹੋ ਰਹੀਆਂ ਹਨ। ਭਾਰਤ ਤੋਂ ਏਅਰ ਇੰਡੀਆ ਦੀਆਂ ਇਹ ਫ਼ਲਾਇਟਸ 30 ਸਤੰਬਰ ਤੋਂ ਸ਼ੁਰੂ ਹੋਣਗੀਆਂ। ਯਾਤਰੀਆਂ ਕੋਲ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਉਡਾਣ ਫੜਨ ਤੋਂ ਪਹਿਲਾਂ ਹੀ ਕੋਵਿਡ-19 ਮੋਲੀਕਿਊਲਰ ਟੈਸਟ ਦੀ ਨੈਗਟਿਵ ਰਿਪੋਰਟ ਹੋਣੀ ਚਾਹੀਦੀ ਹੈ।

ਰਿਪੋਰਟ ਡਿਪਾਰਚਰ ਤੋਂ 18 ਤੋਂ ਜ਼ਿਆਦਾ ਘੰਟੇ ਪਹਿਲਾਂ ਦੀ ਨਹੀਂ ਹੋਣੀ ਚਾਹੀਦੀ ਤੇ ਮਾਨਤਾ ਪ੍ਰਾਪਤ ਲੈਬੋਰੇਟਰੀ ਦੀ ਹੋਣੀ ਚਾਹੀਦੀ ਹੈ। ਯਾਤਰਾ ਕਰਨ ਵਾਲੇ ਵਿਅਕਤੀ ਨੂੰ ਟੀਕੇ ਦੀ ਪੂਰੀ ਡੋਜ਼ ਲੈਣੀਆਂ ਜ਼ਰੂਰੀ ਹਨ ਤੇ ਇਸ ਬਾਰੇ ਜਾਣਕਾਰੀ ਅਰਾਈਵ ਕੈਨ ਐਪ ਜਾਂ ਵੈਬਸਾਈਟ ਉੱਤੇ ਪਾਉਣੀ ਜ਼ਰੂਰੀ ਹੈ।