
ਜਲੰਧਰ, ਐਚ ਐਸ ਚਾਵਲਾ।
ਸ. ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਜਸਕਿਰਨਜੀਤ ਸਿੰਘ ਤੇਜਾ PPS . DCP Inv ,, ਸ਼੍ਰੀ ਕਮਲਪ੍ਰੀਤ ਸਿੰਘ ਚਾਹਲ PPS . ADCP Inv , ਅਤੇ ਸ੍ਰੀ ਪਰਮਜੀਤ ਸਿੰਘ 1PS . ACP Inv . ( D ) ਜੀ ਦੀ ਨਿਗਰਾਨੀ ਹੇਠ ਨਸ਼ਾ ਸਮੱਗਲਰਾਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਦੀ ਲੜੀ ਵਿੱਚ INSP , ਇੰਦਰਜੀਤ ਸਿੰਘ ਇੰਚਾਰਜ ANTI NARCOTICS CELL ਕਮਿਸ਼ਨਰੇਟ ਜਲੰਧਰ ਦੀਆਂ ਵੱਖ ਵੱਖ ਟੀਮਾਂ ਵੱਲੋਂ ਕਾਰਵਾਈ ਕਰਦੇ ਹੋਏ 2 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ 100 ਗ੍ਰਾਮ ਹੈਰੋਇਨ ਅਤੇ ਇਕ ਗੱਡੀ ਨੰਬਰੀ PB91 – D – 9068 ਸਵਿਫਟ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ।
ਮਿਤੀ 29.09.2022 ਨੂੰ ਐਂਟੀ ਨਾਰਕੋਟਿਕ ਸੈਲ ਕਮਿਸ਼ਨਰੇਟ ਜਲੰਧਰ ਦੀ ਟੀਮ ਵੱਲੋ ਬ੍ਰਾਏ ਗਸ਼ਤ , ਬਾ ਚੈਕਿੰਗ ਸ਼ੱਕੀ ਅਤੇ ਭੈੜੇ ਪੁਰਸ਼ਾਂ ਦੇ ਸੰਬੰਧ ਵਿੱਚ ਜੀ.ਟੀ ਰੋਡ ਸਾਹਮਣੇ ਰੇਰੂ ਗੇਟ ਜਲੰਧਰ ਮੌਜੂਦ ਸੀ ਕਿ ਇੱਕ ਇਕ ਗੱਡੀ ਨੰਬਰੀ PB91 – D – 9068 ਸਵਿਫਟ ਭੋਗਪੁਰ ਸਾਈਡ ਤੋਂ ਆਉਂਦੀ ਹੋਈ ਦਿਖਾਈ ਦਿੱਤੀ । ਜਿਸ ਨੂੰ ਸ਼ੱਕ ਦੀ ਬਿਨਾਹ ਪਰ ਕਾਬੂ ਨੂੰ ਕਰਕੇ ਗੱਡੀ ਸਵਾਰਾਂ ਨੂੰ ਵਾਰੋ ਵਾਰੀ ਨਾਮ ਪਤਾ ਪੁੱਛਿਆ । ਜਿਹਨਾਂ ਨੇ ਆਪਣਾ ਨਾਮ ਸਲੀਮ ਅਹਿਮਦ ਉਰਫ ਕੱਟੂ ਪੁੱਤਰ ਬਸ਼ੀਰ ਅਹਿਮਦ ਵਾਸੀ ਪਿੰਡ ਭੰਡਿਆਰੀ ਥਾਣਾ ਨਗਰੀ ਜ਼ਿਲ੍ਹਾਂ ਕਠੂਆ , ਜੰਮੂ ਕਸ਼ਮੀਰ ਅਤੇ ਸ਼ੇਰ ਅਲੀ ਉਰਫ ਸੋਨੂੰ ਪੁੱਤਰ ਬਾਬੂ ਦੀਨ ਵਾਸੀ ਪਿੰਡ ਭੰਡਿਆਰੀ ਥਾਣਾ ਨਗਰੀ ਜ਼ਿਲ੍ਹਾਂ ਕਠੂਆ , ਜੰਮੂ ਕਸ਼ਮੀਰ ਦੱਸਿਆ।
ਜਿਹਨਾਂ ਦੀ ਗੱਡੀ ਦੀ ਤਲਾਸ਼ੀ ਕਰਨ ਤੇ ਗੱਡੀ ਦੇ ਡੈਸ਼ਬੋਰਡ ਵਿੱਚੋਂ ਕਾਲੇ ਰੰਗ ਦੇ ਮੋਮੀ ਲਿਫਾਫੇ ਵਿੱਚੋਂ 100 ਗ੍ਰਾਮ ਹੈਰੋਇਨ ਬ੍ਰਾਮਦ ਹੋਈ । ਜਿਸ ਤੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਮੁੱ : ਨੰ : 240 ਮਿਤੀ 29.09.22 ਅ : ਧ 21/61/85 NDPS ACT ਵਾਧਾ ਜੁਰਮ 29 NDPS ACT ਥਾਣਾ ਡਵੀਜ਼ਨ ਨੰ . 8 ਕਮਿ : ਜਲੰਧਰ ਦਰਜ ਰਜਿਸਟਰ ਕੀਤਾ ਗਿਆ।
ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ । ਦੌਰਾਨੇ ਪੁਲਿਸ ਰਿਮਾਂਡ ਦੋਸ਼ੀਆਨ ਪਾਸੋ ਡੂੰਘਾਈ ਨਾਲ ਪੁੱਛਗਿਛ ਕੀਤੀ ਜਾਵੇਗੀ ।