Punjab

ਵੱਡੀ ਖ਼ਬਰ: ਗੈਂਗਸਟਰਾਂ ਵਲੋਂ ਪੁਲਿਸ ਟੀਮ ‘ਤੇ ਗੋਲੀਬਾਰੀ, ਪੁਲਿਸ ਮੁਲਾਜ਼ਮ ਦੀ ਮੌਤ

ਗੈਂਗਸਟਰਾਂ ਵਲੋਂ ਪੁਲਿਸ ਟੀਮ ਤੇ ਗੋਲੀਬਾਰੀ, ਪੁਲਿਸ ਮੁਲਾਜ਼ਮ ਦੀ ਮੌਤ

ਮੁਕੇਰੀਆ ਦੇ ਪਿੰਡ ਮਨਸੂਰਪੁਰ ਵਿਚ ਰੇਡ ਕਰਨ ਗਈ ਸੀਆਈਏ ਟੀਮ ਤੇ ਗੋਲੀਬਾਰੀ ਹੋਣ ਦੀ ਖ਼ਬਰ ਹੈ। ਇਸ ਗੋਲੀਬਾਰੀ ਵਿਚ ਇੱਕ ਪੁਲਿਸ ਮੁਲਾਜ਼ਮ ਦੀ ਮੌਤ ਹੋ ਗਈ ਹੈ।

ਮੁਕੇਰੀਆਂ ਥਾਣੇ ਅਧੀਨ ਪੈਂਦੇ ਪਿੰਡ ਮਨਸੂਰਪੁਰ ਵਿਖੇ ਪੁਲਿਸ ਅਤੇ ਗੈਂਗਸਟਰ ਦੇ ਮੁਕਾਬਲੇ ‘ਚ ਇੱਕ ਹੈਡ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਸੀਆਈਏ ਸਟਾਫ ਹੁਸ਼ਿਆਰਪੁਰ ਦੀ ਟੀਮ ਨੇ ਰਾਣਾ ਮਨਸੂਰਪੁਰੀਏ ਦੇ ਘਰ ਰੇਡ ਮਾਰੀ ਤਾਂ ਉਸ ਨੇ ਅੱਗੋਂ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ। ਸੀਆਈਏ ਸਟਾਫ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਰਾਣਾ ਮਨਸੂਰਪੁਰੀਏ ਕੋਲ ਹਥਿਆਰਾਂ ਦਾ ਜ਼ਖੀਰਾ ਹੈ, ਫਿਲਹਾਲ ਉਹ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਨੇ ਸਾਰਾ ਇਲਾਕਾ ਘੇਰਿਆ ਹੋਇਆ ਹੈ ਅਤੇ ਸਰਚ ਅਪ੍ਰੇਸ਼ਨ ਚੱਲ ਰਿਹਾ ਹੈ, ਹਾਲਾਂਕਿ ਪੁਲਿਸ ਇਸ ਮਾਮਲੇ ‘ਚ ਖੁੱਲ੍ਹ ਕੇ ਬੋਲ ਨਹੀਂ ਰਹੀ ਹੈ।

Related Articles

Back to top button