ਅਰੂਸਾ ਵਲੋਂ ਪੰਜਾਬ ਦੇ ਕਾਂਗਰਸੀ ਆਗੂਆਂ ਨੂੰ ਅਦਾਲਤ ‘ਚ ਘੜੀਸਣ ਦੀ ਧਮਕੀ, ਕਹੀ ਵੱਡੀ ਗੱਲ

ਪੰਜਾਬ ਦੀ ਰਾਜਨੀਤੀ ਵਿੱਚ ਆਪਣਾ ਨਾਂਅ ਘੜੀਸੇ ਜਾਣ ‘ਤੇ ਅਰੂਸਾ ਆਲਮ ਨੇ ਪੰਜਾਬ ਦੇ ਸਿਆਸੀ ਆਗੂਆਂ ਨੂੰ ਆੜੇ ਹੱਥੀਂ ਲਿਆ ਹੈ ਅਤੇ ਆਈਐਸਆਈ ਏਜੰਟ ਕਹੇ ਜਾਣ ‘ਤੇ ਅਦਾਲਤ ਦਾ ਰੁਖ ਅਖਤਿਆਰ ਕਰਨ ਬਾਰੇ ਕਿਹਾ ਹੈ। ਅਰੂਸਾ ਆਲਮ ਨੇ ਇਨ੍ਹਾਂ ਆਗੂਆਂ ਨੂੰ ਲੱਕੜਬੱਗੇ ਦੱਸਿਆ ਹੈ।ਅਰੂਸਾ ਆਲਮ ਨੇ ਕਿਹਾ ਹੈ ਕਿ ਮੇਰਾ ਆਈ ਐੱਸ ਆਈ ਦੇ ਨਾਲ ਕੋਈ ਸੰਬੰਧ ਨਹੀਂ ਹੈ | ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿਚ ਇਕ ਔਰਤ ਨੂੰ ਬਦਨਾਮ ਕੀਤਾ ਜਾ ਰਿਹਾ ਹੈ | ਦੁੱਖ ਹੁੰਦਾ ਹੈ ਮੇਰੀ ਫੋਟੋ ਵਾਰ-ਵਾਰ ਸ਼ੇਅਰ ਕੀਤੀ ਜਾ ਰਹੀ ਹੈ | ਮੇਰੇ ਵੀ ਬੱਚੇ ਹਨ, ਮੇਰਾ ਵੀ ਪਰਵਾਰ ਹੈ ਤੇ ਮੇਰੇ ਦੋਸਤ ਹਨ |

 

ਅਰੂਸਾ ਆਲਮ ਨੇ ਕਿਹਾ ਕਿ ਮੈਨੂੰ ਮਾਣ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੂਰੀ ਦੁਨੀਆ ਵਿਚ ਮੈਨੂੰ ਦੋਸਤ ਕਬੂਲ ਕੀਤਾ, ਜੋ ਅੱਜ ਇਨ੍ਹਾ ਦੇ ਦੁਸ਼ਮਣ ਹਨ, ਉਹ ਕੱਲ੍ਹ ਤੱਕ ਇਨ੍ਹਾਂ ਦੇ ਪੈਰਾਂ ਵਿੱਚ ਬੈਠਦੇ ਸਨ | ਇਹ ਲੋਕ ਲੱਕੜਬੱਗੇ ਹਨ, ਜੋ ਇੱਕ ਵੱਡੇ ਸ਼ਿਕਾਰ ਨੂੰ ਹੁੰਦਾ ਵੇਖਦੇ ਹਨ ਅਤੇ ਉਸ ਦੇ ਬਾਅਦ ਸੋਚਦੇ ਹਨ ਕਿ ਅਸੀਂ ਇਸ ਨੂੰ ਨੋਚ-ਨੋਚ ਕੇ ਖਾਵਾਂਗੇ |

ਅਰੂਸਾ ਆਲਮ ਨੇ ਕਿਹਾ ਕਿ ਰੰਧਾਵਾ, ਬਾਜਵਾ ਅਤੇ ਬਾਕੀ ਲੋਕ ਇਹ ਸਾਰੇ ਉਹੀ ਲੱਕੜਬੱਗੇ ਹਨ ਅਤੇ ਮੈਂ ਇਨ੍ਹਾਂ ਨੂੰ ਮੁਆਫ ਨਹੀਂ ਕਰਾਂਗੀ ਤੇ ਇਨ੍ਹਾਂ ਨੂੰ ਕਿਸੇ ਨਾ ਕਿਸੇ ਕੋਰਟ ਵਿੱਚ ਜ਼ਰੂਰ ਘਸੀਟੂੰਗੀ