
ASI ਨੇ ਮਾਰੇ ਲੋਕਾਂ ਨੂੰ ਪੱਥਰ, ਲੋਕ ASI ਨੂੰ ਬੰਨ੍ਹ ਕੇ ਪਾਗਲਖਾਨੇ ਲੈ ਗਏ, ਦਹਿਸ਼ਤ ਦਾ ਮਾਹੌਲ !
ਅੰਮ੍ਰਿਤਸਰ ਦੇ ਵਿਜੇ ਨਗਰ ਦੇ ਇਲਾਕਾ ਬੋਹੜ ਵਾਲਾ ਸ਼ਿਵਾਲਾ ਵਿਖੇ ਉਸ ਸਮੇਂ ਡਰ ਦਾ ਮਾਹੌਲ ਪੈਦਾ ਹੋ ਗਿਆ। ਜਦੋਂ ਇੱਕ ਪਾਗਲ ਏਐਸਆਈ (ASI stoned people in Amritsar) ਵੱਲੋਂ ਲੋਕਾਂ ਨੂੰ ਪੱਥਰ ਮਾਰੇ ਗਏ। ਜਦੋਂ ASI ਦੇ ਬੇਟੇ ਨੇ ਆਪਣੇ ਪਿਓ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਆਪਣੇ ਹੀ ਬੇਟੇ ਦੀ ਸ਼ਰੇਆਮ ਕੁੱਟਮਾਰ ਕੀਤੀ। ਆਖ਼ਿਰਕਾਰ ਇਲਾਕੇ ਦੇ ਲੋਕ ਪਰੇਸ਼ਾਨ ਹੋ ਗਏ ਅਤੇ ਪਾਗਲ ਏਐਸਆਈ ਨੂੰ ਬੰਨ੍ਹ ਕੇ ਪਾਗਲਖਾਨੇ ਲੈ ਗਏ। ਦੱਸ ਦਈਏ ਕਿ ਪਾਗਲ ਹੋਏ ਏ.ਐਸ.ਆਈ ਦਾ ਨਾਮ ਰਾਜਕੁਮਾਰ ਹੈ ਅਤੇ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਹੈ। ਇਹ ਏ.ਐਸ.ਆਈ ਰਾਜਕੁਮਾਰ ਪਠਾਨਕੋਟ ਵਿੱਚ ਡਿਊਟੀ ਕਰਦਾ ਹੈ।