EntertainmentPunjab

 BBC ਵਲੋਂ ਸਿੱਧੂ ਮੂਸੇਵਾਲਾ ਦੇ ਕਤਲ ‘ਤੇ ਬਣੀ ਡਾਕੂਮੈਂਟਰੀ ‘The Killing Call’ ਰਿਲੀਜ਼

BBC releases documentary 'The Killing Call' on Sidhu Moosewala's murder

BBC ਨੇ ਸਿੱਧੂ ਮੂਸੇਵਾਲਾ ਦੇ ਕਤਲ ‘ਤੇ ਬਣੀ ਡਾਕੂਮੈਂਟਰੀ ‘The Killing Call’ ਨੂੰ ਰਿਲੀਜ਼ ਕਰ ਦਿੱਤਾ ਹੈ।  BBC ਨੇ ਇਹ ਡਾਕੂਮੈਂਟਰੀ ਯੂਟਿਊਬ ਚੈਨਲ ‘ਤੇ ਰਿਲੀਜ਼ ਕੀਤੀ ਹੈ।  ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਡਾਕੂਮੈਂਟਰੀ ‘ਤੇ ਜਤਾਇਆ ਇਤਰਾਜ ਸੀ। ਡਾਕੂਮੈਂਟਰੀ ਦੀ ਰਿਲੀਜ਼ ਨੂੰ ਰੁਕਵਾਉਣ ਲਈ ਬੀਤੇ ਦਿਨੀਂ ਉਨ੍ਹਾਂ ਨੇ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਸੀ ਪਰ BBC ਨੇ ਪਰਿਵਾਰ ਦੇ ਸਖ਼ਤ ਇਤਰਾਜ਼ ਨੂੰ ਨਜ਼ਰ ਅੰਦਾਜ਼ ਕੀਤਾ ਹੈ। 

ਪਿਤਾ ਬੋਲੇ – ਵਿਰੋਧੀਆਂ ਨੇ ਡਾਕੂਮੈਂਟਰੀ ਦੀ ਰਿਲੀਜ਼ ਵੀ 11 ਜੂਨ ਰੱਖੀ 

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸ਼ੁਭਦੀਪ ਦੇ ਵਿਰੋਧੀਆਂ ਨੇ ਉਨ੍ਹਾਂ ਦੇ ਜਨਮਦਿਨ (11 ਜੂਨ) ‘ਤੇ ਉਨ੍ਹਾਂ ‘ਤੇ ਬਣੀ ਡਾਕੂਮੈਂਟਰੀ ਦੀ ਰਿਲੀਜ਼ ਵੀ ਰੱਖੀ ਹੈ। ਉਨ੍ਹਾਂ ਕਿਹਾ ਮਾਨਸਾ ਦੀ ਅਦਾਲਤ ਵਿੱਚ ਰਿਲੀਜ਼ ਨੂੰ ਰੁਕਵਾਉਣ ਲਈ ਅਰਜ਼ੀ ਵੀ ਦਾਇਰ ਕੀਤੀ ਗਈ ਹੈ। 

ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਸਾਨੂੰ ਇਸ ਡਾਕੂਮੈਂਟਰੀ ਬਾਰੇ ਪੁੱਛਿਆ ਨਹੀਂ ਗਿਆ। ਸਾਨੂੰ ਨਹੀਂ ਪਤਾ ਕਿ ਇਸ ਡਾਕੂਮੈਂਟਰੀ ਵਿੱਚ ਕੀ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਡਾਕੂਮੈਂਟਰੀ ਵਿੱਚ ਕੁਝ ਇਤਰਾਜ਼ਯੋਗ ਹੈ ਤਾਂ ਇਹ ਅਦਾਲਤੀ ਸੁਣਵਾਈ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹੁਣ ਤੱਕ ਦੋ ਗਵਾਹੀਆਂ ਹੋ ਚੁੱਕੀਆਂ ਹਨ ਅਤੇ ਮੇਰੀ ਗਵਾਹੀ ਬਾਕੀ ਹੈ।

ਜਾਣੋਂ ਡਾਕੂਮੈਂਟਰੀ ‘ਚ ਕੀ ਦਿਖਾਇਆ ਗਿਆ 

ਸਿੱਧੂ ਮੂਸੇਵਾਲਾ ਦਾ ਥਾਰ ‘ਚ ਕਤਲ ਦਿਖਾਇਆ ਗਿਆ 

ਉਸ ਦਾ ਕੈਨੇਡਾ ਤੋਂ ਲੈ ਕੇ ਪਿੰਡ ਤੱਕ ਦਾ ਜ਼ਿਕਰ 

ਸਿੱਧੂ ਮੂਸੇਵਾਲਾ ਨੂੰ ਕੈਨੇਡਾ ‘ਚ ਹੀ ਧਮਕੀਆਂ ਆਉਣ ਦਾ ਕੀਤਾ ਜ਼ਿਕਰ ‘ 

 ”ਸਿੱਧੂ ਮੂਸੇਵਾਲਾ ਨੂੰ ਆਪਣਾ ਪਿੰਡ ਮੂਸਾ ਸਭ ਤੋਂ ਵੱਧ ਸੁਰੱਖਿਅਤ ਲੱਗਦਾ ਸੀ ”

‘ਸਿੱਧੂ ਮੂਸੇਵਾਲਾ ਦਾ ਬਾਕੀ ਗਾਇਕਾਂ ਨਾਲੋਂ ਇਸ ਕਰਕੇ ਫਰਕ ਸੀ ਕਿਉਂਕਿ ਉਹ ਪਿੰਡ ਨਾਲ ਜੁੜਿਆ ਹੋਇਆ ਸੀ’,ਇਸ ਦਾ ਵੀ ਜ਼ਿਕਰ ਕੀਤਾ ਗਿਆ 

 

 ਸਿੱਧੂ ਮੂਸੇਵਾਲਾ ਦਾ ਅੱਜ ਜਨਮ ਦਿਨ

ਅੱਜ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ 32ਵਾਂ ਜਨਮ ਦਿਨ ਹੈ। ਇਸ ਮੌਕੇ ‘ਤੇ ਸਿੱਧੂ ਦੇ 3 ਗੀਤਾਂ ਦੀ ਐਲਬਮ “ਮੂਸ ਪ੍ਰਿੰਟ” ਦੇ ਨਾਂਅ ਨਾਲ ਰਿਲੀਜ਼ ਹੋਣ ਜਾ ਰਹੀ ਹੈ। ਪਿਤਾ ਨੇ ਕਿਹਾ ਕਿ ਹਰ ਜਨਮਦਿਨ ‘ਤੇ ਸਿੱਧੂ ਦੇ ਫੈਨਜ਼ ਨੂੰ ਕੁਝ ਨਵਾਂ ਮਿਲਦਾ ਰਹੇ, ਇਸ ਲਈ ਇਹ ਕੋਸ਼ਿਸ਼ ਜਾਰੀ ਰਹੇਗੀ। ਸਿੱਧੂ ਦੇ ਜਿੰਨੇ ਵੀ ਗੀਤ ਰਿਕਾਰਡ ਹਨ, ਉਹਨਾਂ ਨੂੰ ਹੌਲੀ-ਹੌਲੀ ਰਿਲੀਜ਼ ਕੀਤਾ ਜਾ ਰਿਹਾ ਹੈ। 

Back to top button