Punjabcanada, usa ukWorld
Canada ‘ਚ ਜਹਾਜ਼ ਹਾਦਸਾ, ਭਾਰਤੀ ਨੌਜਵਾਨ ਦੀ ਹੋਈ ਮੌਤ
Indian youth dies in plane crash in Canada


Indian youth dies in plane crash in Canada

ਕੈਨੇਡਾ ਤੋਂ ਦੁੱਖਦਾਇਕ ਖ਼ਬਰ ਸਾਹਮਣੇ ਆਈ ਹੈ। ਇੱਥੇ 26 ਜੁਲਾਈ ਦੀ ਸ਼ਾਮ ਨੂੰ ਕੈਨੇਡਾ ਦੇ ਨਿਊਫਾਊਂਡਲੈਂਡ ਵਿੱਚ ਡੀਅਰ ਲੇਕ ਹਵਾਈ ਅੱਡੇ ਨੇੜੇ ਇੱਕ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਭਾਰਤੀ ਨਾਗਰਿਕ ਗੌਤਮ ਸੰਤੋਸ਼ ਦੀ ਮੌਤ ਹੋ ਗਈ। ਪਾਈਪਰ ਪੀਏ-31 ਨਵਾਜੋ ਟਵਿਨ-ਇੰਜਣ ਵਾਲਾ ਜਹਾਜ਼ ਨਿਊਫਾਊਂਡਲੈਂਡ ਦੇ ਡੀਅਰ ਲੇਕ ਹਵਾਈ ਅੱਡੇ ਨੇੜੇ ਹਾਦਸਾਗ੍ਰਸਤ ਹੋ ਗਿਆ। ਇਹ ਇੱਕ ਸਰਵੇਖਣ ਜਹਾਜ਼ ਸੀ ਅਤੇ ਇਸ ਵਿੱਚ ਸਿਰਫ਼ ਦੋ ਲੋਕ ਸਵਾਰ ਸਨ।
ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ (ਆਰ.ਸੀ.ਐਮ.ਪੀ) ਨੇ ਪੁਸ਼ਟੀ ਕੀਤੀ ਕਿ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਭਾਰਤੀ ਨਾਗਰਿਕ ਗੌਤਮ ਸੰਤੋਸ਼ ਮੂਲ ਰੂਪ ਵਿੱਚ ਕੇਰਲ ਦਾ ਰਹਿਣ ਵਾਲਾ ਸੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਕਿਸਿਕ ਏਰੀਅਲ ਸਰਵੇ ਇੰਕ. ਵਿੱਚ ਕਰਮਚਾਰੀ ਵਜੋਂ ਕੰਮ ਕਰਦਾ ਸੀ।
