CBI ਵਲੋਂ ਬਹੁਚਰਚਿਤ ਕਰਨਲ ਬਾਠ ਮਾਮਲੇ ‘ਚ 5 ਪੁਲਿਸ ਅਧਿਕਾਰੀ ਤਲਬ
CBI summons 5 police officers in the much-discussed Colonel Bath case

CBI summons 5 police officers in the much-discussed Colonel Bath case
ਬਹੁਚਰਚਿਤ ਕਰਨਲ ਪੁਸ਼ਪਿੰਦਰ ਬਾਠ (Colenol Pushpinder Bath) ਅਤੇ ਉਨ੍ਹਾਂ ਦੇ ਪੁੱਤਰ ‘ਤੇ ਹੋਏ ਕੁੱਟਮਾਰ ਦੇ ਮਾਮਲੇ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। CBI ਅਦਾਲਤ ਨੇ ਇਸ ਮਾਮਲੇ ‘ਚ ਸਖਤੀ ਦਿਖਾਉਂਦਿਆਂ ਹੋਇਆਂ ਅਹਿਮ ਕਦਮ ਚੁੱਕੇ ਹਨ।
CBI ਨੇ ਪੀੜਤ ਪਰਿਵਾਰ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਜਾਂਚ ਦੌਰਾਨ ਪੰਜ ਪੁਲਿਸ ਅਧਿਕਾਰੀਆਂ ਨੂੰ ਤਲਬ ਕੀਤਾ ਹੈ ਅਤੇ ਪਹਿਲੀ ਸੁਣਵਾਈ (ਮੁਕੱਦਮਾ) 16 ਮਾਰਚ ਨੂੰ ਹੋਵੇਗੀ।
ਜਾਣਕਾਰੀ ਮੁਤਾਬਕ ਸੀਬੀਆਈ ਨੇ ਇੰਸਪੈਕਟਰ ਰੌਨੀ ਸਿੰਘ, ਹੈਰੀ ਬੋਪਾਰਾਏ, ਹਰਜਿੰਦਰ ਸਿੰਘ ਢਿੱਲੋਂ ਅਤੇ ਇੱਕ ਕਾਂਸਟੇਬਲ ਸ਼ਮਿੰਦਰ ਸਿੰਘ ਨੂੰ ਤਲਬ ਕੀਤਾ ਹੈ। ਹਾਲਾਂਕਿ CBI ਨੇ ਜਾਂਚ ਤੋਂ ਬਾਅਦ ਚਾਰਜਸ਼ੀਟ ਤੋਂ ਧਾਰਾ 109 ਹਟਾ ਦਿੱਤੀ ਹੈ।
ਉੱਥੇ ਹੀ ਕਰਨਲ ਪੁਸ਼ਪਿੰਦਰ ਬਾਠ ਦੀ ਪਤਨੀ ਰਿਤੂ ਬਾਠ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਲੜਾਈ ਜਾਰੀ ਹੈ। ਰਿਤੂ ਬਾਠ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ, ਉਦੋਂ ਤੱਕ ਉਹ ਪਿੱਛੇ ਨਹੀਂ ਹੱਟਣਗੇ।









