Indiapolitical

CBI ਵਲੋਂ ਮਨੀਸ਼ ਸਿਸੋਦੀਆ ਖਿਲਾਫ ਲੁਕਆਊਟ ਨੋਟਿਸ ਜਾਰੀ , ਦੇਸ਼ ਛੱਡਣ ‘ਤੇ ਲਗਾਈ ਰੋਕ

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਣੇ 13 ਦੋਸ਼ੀਆਂ ਖਿਲਾਫ ਸੀਬੀਆਈ ਨੇ ਲੁਕਆਊਟ ਨੋਟਿਸ ਜਾਰੀ ਕੀਤਾ ਹੈ ਤਾਂ ਜੋ ਉਹ ਦੇਸ਼ ਛੱਡ ਕੇ ਨਾ ਭੱਜ ਸਕਣ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਨੋਟਿਸ ‘ਤੇ ਟਵੀਟ ਕਰਦੇ ਹੋਏ ਕਿਹਾ-‘ਤੁਹਾਡੀ ਸਾਰੀ ਰੇਡ ਫੇਲ ਹੋ ਗਈ, ਕੁਝ ਨਹੀਂ ਮਿਲਿਆ, ਇਕ ਪੈਸੇ ਦੀ ਹੇਰਾ-ਫੇਰੀ ਨਹੀਂ ਮਿਲੀ, ਹੁਣ ਲੁਕਆਊਟ ਨੋਟਿਸ ਜਾਰੀ ਕੀਤਾ ਹੈ ਕਿ ਮਨੀਸ਼ ਸਿਸੋਦੀਆ ਨਹੀਂ ਮਿਲ ਰਿਹਾ। ਇਹ ਕੀ ਨੋਟੰਕੀ ਹੈ ਮੋਦੀ ਜੀ? ਮੈਂ ਖੁੱਲ੍ਹੇਆਮ ਦਿੱਲੀ ਵਿਚ ਘੁੰਮ ਰਿਹਾ ਹਾਂ, ਦੱਸੋ ਕਿਥੇ ਆਉਣਾ ਹੈ? ਮੈਂ ਤੁਹਾਨੂੰ ਮਿਲ ਨਹੀਂ ਰਿਹਾ?

Leave a Reply

Your email address will not be published.

Back to top button