EducationIndiaJalandhar

CBSE ਬੋਰਡ 10ਵੀਂ ‘ਤੇ 12ਵੀਂ ਬੋਰਡ ਪ੍ਰੀਖਿਆਵਾਂ ਇਸ ਤਰੀਕ ਤੋਂ ਸ਼ੁਰੂ, ਡੇਟਸ਼ੀਟ ਕੀਤੀ ਜਾਰੀ

ਸੀਬੀਐੱਸਈ ਬੋਰਡ ਨੇ 10ਵੀਂ ਤੇ 12ਵੀਂ ਬੋਰਡ ਪ੍ਰੀਖਿਆਵਾਂ 15 ਫਰਵਰੀ ਤੋਂ ਸ਼ੁਰੂ ਹੋਣਗੀਆਂ ਤੇ 10 ਅਪ੍ਰੈਲ 2024 ਤੱਕ ਚੱਲਣਗੀਆਂ। ਬੋਰਡ ਪ੍ਰੀਖਿਆਵਾਂ ਲਗਭਗ 55 ਦਿਨ ਤੱਕ ਚੱਲਣਗੀਆਂ। CBSE ਬੋਰਡ ਪ੍ਰੀਖਿਆ 2024 ਦੀ ਡੇਟਸ਼ੀਟ ਨੂੰ ਅਧਿਕਾਰਤ ਵੈੱਬਸਾਈਟ cbse.gov.in ਅਤੇ cbse.nic.in ‘ਤੇ ਚੈੱਕ ਕੀਤਾ ਜਾ ਸਕਦਾ ਹੈ।

ਜਾਰੀ ਹਦਾਇਤਾਂ ਮੁਤਾਬਕ ਦੋ ਵਿਸ਼ਿਆਂ ਵਿਚ ਲੋੜੀਂਦਾ ਗੈਪ ਹੋਣਾ ਚਾਹੀਦਾ ਹੈ। ਕਲਾਸ 12ਵੀਂ ਦੀ ਡੇਟਸ਼ੀਟ ਬਣਾਉਂਦੇ ਸਮੇਂ JEE Main ਦੀ ਪ੍ਰੀਖਿਆ ਦਾ ਧਿਆਨ ਰੱਖਿਆ ਗਿਆ ਹੈ। ਇਨ੍ਹਾਂ ਡੇਟਸ਼ੀਟ ਨੂੰ ਬਣਾਉਂਦੇ ਸਮੇਂ ਇਸ ਗੱਲ ਦਾ ਧਿਆਨ ਰੱਖਿਆ ਗਿਆ ਹੈ ਕਿ 2 ਸਬਜੈਕਟ ਦੇ ਪੇਪਰ ਇਕ ਹੀ ਤਰੀਕ ‘ਤੇ ਨਾ ਪੈਣ। ਪ੍ਰੀਖਿਆ ਦਾ ਸਮਾਂ ਸਵੇਰੇ 10.30 ਵਜੇ ਹੋਵੇਗਾ। ਡੇਟਸ਼ੀਟ ਨੂੰ ਪ੍ਰੀਖਿਆ ਤੋਂ ਕਾਫੀ ਦਿਨ ਪਹਿਲਾਂ ਇਸ ਲਈ ਜਾਰੀ ਕੀਤਾ ਗਿਆ ਹੈ ਤਾਂ ਕਿ ਵਿਦਿਆਰਥੀ ਪੇਪਰਾਂ ਦੀ ਤਿਆਰੀ ਚੰਗੀ ਤਰ੍ਹਾਂ ਕਰ ਸਕਣ।

ਬੋਰਡ ਨੇ ਪੂਰਾ ਟਾਈਮ ਟੇਬਲ ਜਾਰੀ ਕਰ ਦਿੱਤਾ ਹੈ। ਲੱਖਾਂ ਵਿਦਿਆਰਥੀਆਂ ਨੂੰ ਬੇਸਬਰੀ ਨਾਲ ਆਪਣੀ ਬੋਰਡ ਪ੍ਰੀਖਿਆ ਦੀ ਡੇਟਸ਼ੀਟ ਜਾਰੀ ਹੋਣ ਦਾ ਇੰਤਜ਼ਾਰ ਸੀ, ਜੋ ਕਿ ਅੱਜ ਖਤਮ ਹੋ ਗਿਆ ਹੈ।

Back to top button