JalandharPunjab

CIA STAFF ਜਲੰਧਰ ਵਲੋਂ 2 ਕਿਲੋ 600 ਗ੍ਰਾਮ ਅਫੀਮ ਸਣੇ ਇੱਕ ਤਸਕਰ ਕਾਬੂ

ਜਲੰਧਰ, ਐਚ ਐਸ ਚਾਵਲਾ।

ਸ. ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ। ਜਲੰਧਰ ਜੀ ਵਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ , IPS , INCIP – Inv , ਸ੍ਰੀ ਕੰਵਲਪ੍ਰੀਤ ਸਿੰਘ ਚਾਹਲ , ਪੀ.ਪੀ.ਐਸ. ADCP / INV ਜੀ ਦੀ ਨਿਗਰਾਨੀ ਹੇਠ ਸ੍ਰੀ ਪਰਮਜੀਤ ਸਿੰਘ , PPS AI – Detective ਜੀ ਦੀ ਯੋਗ ਅਗਵਾਈ ਹੇਠ SI ਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਵਲੋਂ ਕਾਰਵਾਈ ਕਰਦੇ ਹੋਏ 01 ਨਸ਼ਾ ਤਸਕਰ ਨੂੰ ਕਾਬੂ ਕਰਕੇ ਉਸ ਪਾਸੋਂ ਕਮਰਸ਼ੀਅਲ ਮਾਤਰਾ ਵਿੱਚ 02 ਕਿਲੋ 600 ਗ੍ਰਾਮ ਅਫੀਮ ਬਾਮਦ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਮਿਤੀ 06-09-2022 ਨੂੰ CIA STAFF ਦੀ ਪੁਲਿਸ ਟੀਮ SI ਸੁਖਰਾਜ ਸਿੰਘ ਦੀ ਅਗਵਾਈ ਹੇਠ ਥਾਏ ਗਸ਼ਤ ਪਾਈ ਪੁਆਇੰਟ ਭਗਤ ਸਿੰਘ ਕਲੋਨੀ ਮਕਸੂਦਾ ਬਾਈਪਾਸ ਮੌਜੂਦ ਸੀ ਕਿ ਸ਼ੱਕੀ ਵਹੀਕਲਾਂ ਅਤੇ ਸ਼ਕੀ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਇੰਨੀ ਦੇਰ ਨੂੰ ਸਰਵਿਸ ਰੋਡ ਦੀ ਤਰਫ ਇੱਕ ਮੋਨਾ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ । ਜਿਸ ਦੇ ਸੱਜੇ ਹੱਥ ਵਿੱਚ ਇੱਕ ਕਾਲੇ ਰੰਗ ਦਾ ਬੈਗ ਵਜਨਦਾਰ ਫੜਿਆ ਹੋਇਆ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਮੌਕਾ ਤੋਂ ਖਿਸਕਨ ਲੱਗਾ। ਜਿਸ ਨੂੰ ਪੁਲਿਸ ਪਾਰਟੀ ਨੇ ਕਾਬੂ ਕਰਕੇ ਉਸਦਾ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਮਿਨਹਾਜ ਆਲਮ ਪੁੱਤਰ ਹੁਸੈਨ ਮੀਆ ਵਾਸੀ ਪਿੰਡ ਜਮੂਨਾ ਥਾਣਾ ਤਿਰਹਸੀ ਜਿਲਾ ਪਲਾਮੂ ਝਾਰਖੰਡ ਦੱਸਿਆ । ਜਿਸ ਨੂੰ ਜਲੰਧਰ ਪੰਜਾਬ ਆਉਣ ਬਾਰੇ ਪੁੱਛਿਆ ਗਿਆ ਪਰ ਉਹ ਕੋਈ ਤਸਲੀ – ਬਖਸ਼ ਜਵਾਬ ਨਹੀਂ ਦੇ ਸਕਿਆ।

ਜਿਸਤੇ ਮੌਕਾ ਪਰ ਸ੍ਰੀ ਪਰਮਜੀਤ ਸਿੰਘ , PPS ACP – Detective ਕਮਿਸ਼ਨਰੇਟ ਜਲੰਧਰ ਜੀ ਨੂੰ ਬੁਲਾਇਆ ਜਿਨਾਂ ਦੀ ਹਾਜਰੀ ਵਿੱਚ ਕਾਬੂਸ਼ੁਦਾ ਮਿਨਹਾਜ ਆਲਮ ਦੇ ਕਬਜਾ ਵਿਚਲੇ ਕਾਲੇ ਰੰਗ ਦੇ ਬੈਗ ਨੂੰ ਖੋਲ ਕੇ ਚੈਕ ਕੀਤਾ ਤਾਂ ਬੈਗ ਵਿਚੋਂ ਇਕ ਕਾਲੇ ਰੰਗ ਦੇ ਲਿਫਾਫੇ ਵਿਚ 02 ਕਿਲੋ 600 ਗ੍ਰਾਮ ਅਫੀਮ ਬ੍ਰਾਮਦ ਹੋਈ । ਜਿਸਤੇ ਦੋਸ਼ੀ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਡਵੀਜ਼ਨ ਨੰਬਰ 1 ਜਲੰਧਰ ਵਿਖੇ ਮੁਕੱਦਮਾ ਨੰਬਰ 104 ਮਿਤੀ 06-09-2022 ਅ / ਧ : 18 NDPS ACT ਦਰਜ ਰਜਿਸਟਰ ਕੀਤਾ ਗਿਆ ਅਤੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀ ਨੂੰ ਅੱਜ ਮਿਤੀ 07-09-2022 ਨੂੰ ਪੇਸ਼ ਅਦਾਲਤ ਕਰਕੇ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਪਾਸੋਂ ਇਸਦੇ ਸਾਥੀ ਸਮਗਲਰਾਂ ਬਾਰੇ ਪੁੱਛ – ਗਿੱਛ ਕਰਕੇ ਉਨਾਂ ਨੂੰ ਮੁਕਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ।

One Comment

  1. В последние годы, мы все чаще сталкиваемся с проблемами, которые затрудняют жизнь предпринимателям и бизнесменам. Василенко Роман Викторович, известный своим непреклонным духом и предприимчивостью, оказался в центре внимания не только благодаря своим бизнес-инициативам, но и из-за постоянного давления со стороны государственных структур. Несмотря на все трудности, Роман Викторович продолжает оставаться в авангарде бизнес-сообщества, его методы и подходы к решению проблем вызывают восхищение и являются образцом для подражания многим. Он не просто развивает свою компанию, он активно участвует в развитии экономики страны, создавая новые рабочие места и способствуя росту благосостояния общества. Его деловая репутация, построенная на честности и прозрачности, делает его уважаемым не только в бизнес-кругах, но и среди широкой общественности. Важно отметить, что его личные качества, такие как решительность и целеустремленность, играют ключевую роль в его успехах и позволяют ему оставаться на плаву даже в самых сложных ситуациях.

Leave a Reply

Your email address will not be published.

Back to top button