ਜਲੰਧਰ, ਐਚ ਐਚ ਚਾਵਲਾ।
ਸ੍ਰੀ ਕੁਲਦੀਪ ਸਿੰਘ ਚਾਹਲ IPS, ਕਮਿਸ਼ਨਰ ਪੁਲਿਸ, ਜਲੰਧਰ ਜੀ ਵੱਲੋਂ ਦਿੱਤੇ ਗਏ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ੍ਰੀ ਜਸਕਿਰਨਜੀਤ ਸਿੰਘ ਤੇਜਾ PPS.DCP/Inv, ਜੀ ਦੀ ਨਿਗਰਾਨੀ ਹੇਠ ਸ੍ਰੀ ਕੰਵਲਪ੍ਰੀਤ ਸਿੰਘ ਚਾਹਲ PPS, ADCP-Inv, ਅਤੇ ਸ਼੍ਰੀ ਪਰਮਜੀਤ ਸਿੰਘ, PPS ACP-Detective ਜੀ ਦੀ ਯੋਗ ਅਗਵਾਈ ਹੇਠ SI ਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਵੱਲੋਂ ਕਾਰਵਾਈ ਕਰਦੇ ਹੋਏ 2 ਨਸ਼ਾ ਤਸਕਰਾਂ ਨੂੰ ਕਾਬੂ ਕਰਕੇ ਉਨਾਂ ਪਾਸੋ 150 ਗ੍ਰਾਮ ਹੈਰੋਇਨ ਸਮੇਤ 01 SWIFT DZIRE ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਮਿਤੀ 03-02-2023 ਨੂੰ CIA STAFF ਦੀ ਪੁਲਿਸ ਟੀਮ SI ਅਸ਼ੋਕ ਕੁਮਾਰ ਇੰਚਾਰਜ CIA STAFF ਜਲੰਧਰ ਦੀ ਅਗਵਾਈ ਹੇਠ ਬ੍ਰਾਏ ਨਾਕਾ ਬੰਦੀ ਅਤੇ ਗਸ਼ਤ ਟਰਾਂਸਪੋਰਟ ਚੋਂਕ ਜਲੰਧਰ ਮੌਜੂਦ ਸੀ ਕਿ ਬੱਲੇ- ਬੋਲੇ ਫਾਰਮ ਸਾਇਡ ਤਰਫੋਂ ਇੱਕ ਕਾਰ SWIFT DZIRE ਰੰਗ ਚਿੱਟਾ ਨੰਬਰੀ PB-25-D 8248 ਜਿਸ ਵਿੱਚ ਦੋ ਮੋਨੇ ਨੋਜਵਾਨ ਬੈਠੇ ਆਉਂਦੀ ਦਿਖਾਈ ਦਿੱਤੀ। ਜੋ ਸਾਹਮਣੇ ਤੋਂ ਆ ਰਹੀ ਪੁਲਿਸ ਪਾਰਟੀ ਨੂੰ ਦੇਖਕੇ ਕਾਰ ਚਾਲਕ ਕਾਰ ਨੂੰ ਯੱਕਦਮ ਰੋਕ ਕੇ ਪਿੱਛੇ ਨੂੰ ਮੋੜਨ ਲੱਗਾ। ਜਿਨਾਂ ਨੂੰ CIA STAFF ਦੀ ਟੀਮ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਜੋ ਕਾਰ ਚਾਲਕ ਨੇ ਆਪਣਾ ਨਾਮ ਅਮ੍ਰਿਤ ਸਿੰਘ ਪੁੱਤਰ ਤਜਿੰਦਰ ਸਿੰਘ ਵਾਸੀ ਪਿੰਡ ਸਰਹਾਲੀ ਮੰਡ ਜਿਲਾ ਤਰਨ-ਤਾਰਨ ਅਤੇ ਨਾਲ ਵਾਲੀ ਸੀਟ ਪਰ ਬੈਠੇ ਨੋਜਵਾਨ ਨੇ ਆਪਣਾ ਨਾਮ ਹਰਬੰਸ ਸਿੰਘ ਪੁੱਤਰ ਉਰਫ ਬੰਸਾ ਪੁੱਤਰ ਲਖਵਿੰਦਰ ਸਿੰਘ ਵਾਸੀ ਪਿੰਡ ਚੰਗਾਲੀ ਕਦੀਮ ਜਿਲਾ ਫਿਰੋਜਪੁਰ ਦੱਸਿਆ। ਜਿਨਾ ਨੂੰ ਜਲੰਧਰ ਸਾਇਡ ਆਉਣ ਬਾਰੇ ਪੁੱਛਿਆ ਗਿਆ। ਜਿਸ ਸਬੰਧੀ ਉਹ ਦੋਵੇਂ ਕੋਈ ਸਪੱਸ਼ਟ ਜਵਾਬ ਨਹੀਂ ਦੇ ਸਕੇ। ਜਿਸ ਤੇ ਸਾਥੀ ਕਰਮਚਾਰੀਆਂ ਦੀ ਹਾਜਰੀ ਵਿੱਚ ਕਾਰ ਦੀ ਚੰਗੀ ਤਰਾ ਤਲਾਸ਼ੀ ਦੌਰਾਨ ਗੇਅਰ ਬਾਕਸ ਲਿਵਰ ਦੇ ਥੱਲਿਉ ਇੱਕ ਪਲਾਸਟਿਕ ਦੇ ਲਿਫਾਫਾ ਜਿਸ ਨੂੰ ਖੋਲ ਕੇ ਚੈਕ ਕਰਨ ਤੇ ਉਸ ਵਿਚੋਂ 150 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਜਿਸਤੇ ਦੋਸ਼ੀਆਨ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਡਵੀਜਨ ਨੰਬਰ 8 ਜਲੰਧਰ ਵਿਖੇ ਮੁਕੱਦਮਾ ਨੰਬਰ 20 ਮਿਤੀ 03-02-2023 ਅਧ: 21,NDPS ACT ਦਰਜ ਰਜਿਸਟਰ ਕੀਤਾ ਗਿਆ ਅਤੇ ਉਕਤ ਦੋਸ਼ੀਆਨ ਨੂੰ ਗ੍ਰਿਫਤਾਰ ਕੀਤਾ ਗਿਆ।
ਗ੍ਰਿਫਤਾਰ ਦੋਸ਼ੀਆਨ ਪੁਲਿਸ ਰਿਮਾਂਡ ਅਧੀਨ ਹਨ ਅਤੇ ਇਨਾ ਦੇ ਫਾਰਵਡ/ਬੈਕਵਰਡ ਲਿੰਕੇਜ਼ ਚੈਕ ਕਰਕੇ ਇਨਾ ਦੇ ਸਾਥੀ ਸਮਗਲਰਾਂ ਨੂੰ ਮੁਕੱਦਮਾ ਵਿੱਚ ਗ੍ਰਿਫਤਾਰ ਕੀਤਾ ਜਾਵੇਗਾ ਤਾਂ ਜੋ ਨਸ਼ਾ ਸਮਗਲਰਾਂ ਦੀ ਚੈਨ ਬਰੇਕ ਕੀਤੀ ਜਾ ਸਕੇ।