Punjab

CM ਦੇ ਐਂਟੀ ਕਰੱਪਸ਼ਨ ਹੈਲਪਲਾਈਨ ‘ਤੇ ਭੇਜੀ ASI ਦੀ VIDEO, No ਐਕਸ਼ਨ, ਕੀਤੀ ਵਾਇਰਲ, ਫਿਰ ਕੀਤਾ ਮੁਅੱਤਲ

ਪੰਜਾਬ ਪੁਲਿਸ ਦੇ ਰਿਸ਼ਵਤਖੋਰ ASI ਦੀ VIDEO ਵਾਇਰਲ, ਸਟਿੰਗ ਆਪ੍ਰੇਸ਼ਨ ਹੋਣ ਤੋਂ ਬਾਅਦ ਮੁਅੱਤਲ

ਕਿਸ਼ਨ ਸਿੰਘ ਨੇ ਦੱਸਿਆ ਕਿ ਉਸ ਨੇ ਕਾਲ ਰਿਕਾਰਡਿੰਗ ਅਤੇ ਵੀਡੀਓ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੰਬਰ 9501200200 ‘ਤੇ ਭੇਜ ਦਿੱਤੀ ਹੈ। 22 ਅਗਸਤ ਨੂੰ ਭੇਜਣ ਦੇ ਬਾਵਜੂਦ 12 ਦਿਨ ਤਕ ਕੋਈ ਕਾਰਵਾਈ ਨਹੀਂ ਹੋਈ। ਜਿਸ ਕਾਰਨ ਉਸ ਨੇ ਵੀਡੀਓ ਵਾਇਰਲ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੂੰ ਕਾਰਵਾਈ ਕਰਨ ਲਈ ਮਜਬੂਰ ਹੋਣਾ ਪਿਆ।

ਪੰਜਾਬ ਵਿੱਚ ਕਾਰ ਦੀ ਡਲਿਵਰੀ ਦੇ ਬਦਲੇ 13,000 ਰੁਪਏ ਦੀ ਰਿਸ਼ਵਤ ਲੈਣ ਵਾਲੇ ਸਹਾਇਕ ਸਬ ਇੰਸਪੈਕਟਰ (ਏਐਸਆਈ) ਬਲਵਿੰਦਰ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਹ ਏਐਸਆਈ ਫਿਰੋਜ਼ਪੁਰ ਦੇ ਥਾਣਾ ਮੱਲਾਂਵਾਲਾ ਵਿੱਚ ਤਾਇਨਾਤ ਹੈ। ਲੜਾਈ-ਝਗੜੇ ਦੇ ਮਾਮਲੇ ਵਿੱਚ ਉਸ ਨੇ ਇਹ ਰਿਸ਼ਵਤ ਕਾਰ ਦੀ ਡਲਿਵਰੀ ਦੇ ਬਦਲੇ ਮੰਗੀ ਸੀ। ਰਿਸ਼ਵਤ ਲੈਣ ਵਾਲਿਆਂ ਨੇ ਸਟਿੰਗ ਆਪ੍ਰੇਸ਼ਨ (Sting operation) ਕਰਦੇ ASI ਦੀ ਵੀਡੀਓ ਬਣਾ ਲਈ। ਹੁਣ ਇਸ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਸ ਖ਼ਿਲਾਫ਼ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Leave a Reply

Your email address will not be published.

Back to top button