Punjab
CM ਮਾਨ ਦੇ ਰਿਸ਼ਤੇਦਾਰਾਂ ਦੇ ਘਰੋਂ ਚੋਰ 20 ਤੋਲੇ ਸੋਨਾ ਤੇ ਲੱਖ ਰੁਪਏ ਦੀ ਨਗਦੀ ਲੈ ਕੇ ਹੋਏ ਫਰਾਰ
Thieves absconded with 20 tola gold and one lakh rupees from the house of CM Mann's relatives.
ਸੰਗਰੂਰ ਜ਼ਿਲ੍ਹੇ ਦੇ ਪਿੰਡ ਖੜਿਆਲ ਰੋਡ ਵਿਖੇ ਮੁੱਖ ਮੰਤਰੀ ਪੰਜਾਬ ਮਾਨ ਦੇ ਰਿਸ਼ਤੇਦਾਰਾਂ ਦੇ ਘਰ ਬੀਤੀ ਰਾਤ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਜਿਸ ਨੂੰ ਲੈ ਕੇ ਚੋਰਾਂ ਵੱਲੋਂ ਉਹਨਾਂ ਦੇ ਘਰ 20 ਤੋਲੇ ਦੇ ਕਰੀਬ ਸੋਨਾ ਅਤੇ ਲੱਖ ਰੁਪਏ ਦੀ ਨਗਦੀ ਲੈ ਕੇ ਰਫੂ ਚੱਕਰ ਹੋ ਗਏ।ਚੋਰੀ ਕਰਦਿਆਂ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆ ਚੁੱਕੀ ਹੈ। ਕਿਵੇਂ ਉਹ ਘਰ ਦੇ ਵਿੱਚ ਅੰਦਰ ਵੜੇ ਅਤੇ ਦਰਵਾਜ਼ੇ-ਖਿੜਕੀਆਂ ਤੋੜ ਕੇ ਕਮਰਿਆਂ ਦੇ ਵਿੱਚ ਦਾਖਲ ਹੋਏ, ਫਿਰ ਵੱਡੀ ਗਿਣਤੀ ਦੇ ਵਿੱਚ ਸੋਨਾ ਅਤੇ ਨਗਦੀ ਲੈ ਕੇ ਫਰਾਰ ਹੋ ਗਏ।
ਪੜ੍ਹੋ ਖ਼ਬਰ ਰਿਸ਼ਵਤ ‘ਚ 5 ਕਿੱਲੋ ਆਲੂ ਮੰਗਣ ਵਾਲਾ ਥਾਣੇਦਾਰ ਮੁਅੱਤਲ
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਘਰ ਦੇ ਵਿੱਚ ਸੁੱਤੇ ਪਏ ਹੋਏ ਸੀ ਤਾਂ ਰਾਤ ਨੂੰ ਚੋਰ ਪੌੜੀਆਂ ਦੇ ਰਸਤੇ ਗੇਟ ਨੂੰ ਤੋੜ ਕੇ ਉਹਨਾਂ ਦੇ ਘਰ ਦੇ ਵਿੱਚ ਦਾਖਿਲ ਹੋ ਗਏ। ਫਿਰ ਸਿੱਧਾ ਘਰ ‘ਚ ਬਣੇ ਸਟੋਰ ਦੇ ਵਿੱਚ ਗਏ, ਜਿੱਥੇ ਉਹਨਾਂ ਵੱਲੋਂ 20 ਤੋਲੇ ਦੇ ਕਰੀਬ ਸੋਨਾ ਅਤੇ ਇਕ ਲੱਖ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ। ਉਹਨਾਂ ਨੇ ਦੱਸਿਆ ਕਿ ਸਾਹਮਣੇ ਵਾਲੇ ਕੈਮਰੇ ਦੇ ਵਿੱਚ ਤਿੰਨ ਚੋਰ ਨਜ਼ਰ ਆ ਰਹੇ ਹਨ।