
ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਹੋਰ ਵਾਅਦਾ ਪੂਰਾ ਕਰਦੇ ਹੋਏ ਅੱਜ ਫਿਲੌਰ ਦੇ ਪਿੰਡ ਮਾਓ ਸਾਹਿਬ ਤੋਂ 17 ਹੋਰ ਰੇਤਾਂ ਦੀਆਂ ਖੱਡਾਂ ਖੋਲ੍ਹ ਕੇ ਲੋਕਾਂ ਨੂੰ ਸਮਰਿਪਤ ਕੀਤੀਆਂ ਹਨ। ਹੁਣ ਲੋਕ ਸਾਢੇ 5 ਰੁਪਏ ਫੁਟ ਦੇ ਹਿਸਾਬ ਨਾਲ ਰੇਤਾ ਲਿਜਾ ਸਕਦੇ ਹਨ।
ਸੀ.ਐੱਮ. ਨੇ ਟਵੀਟ ਕਰਕੇ ਕਿਹਾ, ਜਿਵੇਂ ਕਿ ਕੁਝ ਦਿਨ ਪਹਿਲਾਂ ਵਾਅਦਾ ਸੀ, ਅਸੀਂ ਸਸਤੀ ਰੇਤ ਦੀ 17 ਅਤੇ ਸਰਕਾਰ ਖਾਨਾਂ ਖੋਲ੍ਹ ਰਹੇ ਹਨ। ਆਮ ਲੋਕਾਂ ਨੂੰ ਸਸਤੇ ਕੀਮਤਾਂ ‘ਤੇ ਚੰਗੀ ਕੁਆਲਿਟੀ ਮੁਹੱਈਆ ਕਰਾਉਣਾ ਮੇਰੀ ਸਰਕਾਰ ਦੀ ਜ਼ਿੰਮੇਵਾਰੀ ਹੈ। ਅਸੀਂ ਰੇਤਾ ਮਾਫੀਆ ‘ਤੇ ਨਕੇਲ ਕਸਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਸਾਡਾ ਟੀਚਾ ਪੰਜਾਬ ਨੂੰ ਹਰ ਤਰ੍ਹਾਂ ਦੇ ਭ੍ਰਿਸ਼ਟਾਚਾਰ ਤੋਂ ਮੁਕਤ ਬਣਾਉਣਾ ਹੈ।
ਮੁੱਖ ਮੰਤਰੀ ਭਗਵੰਤ ਮਾਨ ਸ਼ੁੱਕਰਵਾਰ ਨੂੰ ਸਤਲੁਜ ਦਰਿਆ ਦੇ ਨਾਲ ਲੱਗਦੇ ਸਰਹੱਦੀ ਖੇਤਰ ਫਿਲੌਰ ਪਹੁੰਚੇ। ਮੁੱਖ ਮੰਤਰੀ ਨੇ ਫਿਲੌਰ ਦੇ ਪਿੰਡ ਮਾਓ ਸਾਹਿਬ ਵਿਖੇ ਸਸਤੀ ਰੇਤਾ ਦੀ ਮਾਈਨਿੰਗ ਲਈ ਟੋਇਆ ਪਟਦਿਆਂ ਕਿਹਾ ਕਿ ਹੁਣ ਲੋਕਾਂ ਨੂੰ ਇੱਥੋਂ 5.5 ਰੁਪਏ ਪ੍ਰਤੀ ਵਰਗ ਫੁੱਟ ਦੇ ਹਿਸਾਬ ਨਾਲ ਰੇਤਾ ਮਿਲੇਗਾ।
ਸੀ.ਐੱਮ. ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਚੋਣਾਂ ਤੋਂ ਪਹਿਲਾਂ ਸਸਤੀ ਰੇਤ ਦੇਣ ਦਾ ਵਾਅਦਾ ਕੀਤਾ ਸੀ ਅਤੇ ਗਾਰੰਟੀ ਦਿੱਤੀ ਸੀ, ਜਿਸ ਨੂੰ ਪੂਰਾ ਕੀਤਾ ਗਿਆ ਹੈ। ਹੁਣ ਲੋਕਾਂ ਨੂੰ ਰੇਤ ਮਾਫੀਆ ਦੀ ਲੁੱਟ ਦਾ ਸ਼ਿਕਾਰ ਨਹੀਂ ਹੋਣਾ ਪਵੇਗਾ। ਸਸਤੀ ਰੇਤਾ ਮਿਲਣ ਨਾਲ ਹੁਣ ਲੋਕਾਂ ਦਾ ਘਰ ਬਣਾਉਣ ਦਾ ਸੁਪਨਾ ਵੀ ਪੂਰਾ ਹੋ ਜਾਵੇਗਾ। ਇਸ ਮੌਕੇ ਕਰਤਾਰਪੁਰ ਦੇ ਵਿਧਾਇਕ ਬਲਕਾਰ ਸਿੰਘ ਅਤੇ ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਵੀ ਮੌਜੂਦ ਸਨ।