ਮੁੰਬਈ: ਕਾਮੇਡੀ ਕਿੰਗ ਕਪਿਲ ਸ਼ਰਮਾ ਨੂੰ ਹਾਲ ਹੀ ਵਿੱਚ ਮੁੰਬਈ ਏਅਰਪੋਰਟ ‘ਤੇ ਸਪੌਟ ਕੀਤਾ ਗਿਆ। ਪਰ ਏਅਰਪੋਰਟ ‘ਤੇ ਕਪਿਲ ਸ਼ਰਮਾ ਨੇ ਸਾਰੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ, ਜਦੋਂ ਉਹ Wheel Chair ‘ਤੇ ਬੈਠੇ ਦਿਖਾਈ ਦਿੱਤੇ। ਇਸਦੇ ਨਾਲ ਹੀ ਕਪਿਲ ਸ਼ਰਮਾ ਨੇ ਇੱਕ ਮਾਸਕ ਵੀ ਲਗਾਇਆ ਹੋਇਆ ਹੈ। ਕਪਿਲ ਸ਼ਰਮਾ ਦੀ ਇਸ ਹਾਲਤ ਪਿੱਛੇ ਦਾ ਕਾਰਨ ਨਹੀਂ ਪਤਾ ਲੱਗਾ ਹੈ। ਪਰ ਕਪਿਲ ਦੀਆਂ ਇਹ Wheel Chair ‘ਤੇ ਬੈਠੇ ਦੀਆਂ ਤਸਵੀਰਾਂ ‘ਤੇ ਫੈਨਜ਼ ਰੀਐਕਸ਼ਨ ਜ਼ਰੂਰ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ‘ਦਾ ਕਪਿਲ ਸ਼ਰਮਾ ਸ਼ੋਅ’ ਦੀ ਸ਼ੂਟਿੰਗ ਬੰਦ ਕੀਤੀ ਗਈ ਹੈ।
