PunjabPolitics

ਆਪ ਦੇ ਇਸ MLA ਦਾ ਝੂਠ ਨਿਕਲਿਆ ਦਾਅਵਾ, 1 ਰੁਪਈਆ ਤਨਖਾਹ ਲੈਣ ਦਾ ਕੀਤਾ ਸੀ ਐਲਾਨ ਪਰ…!

ਪੰਜਾਬ ਵਿਚ ਵਿਧਾਨ ਸਭ ਚੋਣਾਂ ਦੌਰਾਨ 92 ਸੀਟਾਂ ਨਾਲ ਵੱਡੀ ਜਿੱਤ ਦਰਜ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿਚ ਬਹੁਤ ਸਾਰੇ ਅਜਿਹੇ ਚਿਹਰੇ ਪੰਜਾਬ ਦੇ ਮੰਤਰੀਮੰਡਲ ਵਿਚ ਸ਼ਾਮਿਲ ਹੋਏ ਜਿੰਨਾ ਦਾ ਜੀਵਨ ਆਮ ਪਰਿਵਾਰ ਵਿਚ ਗੁਜ਼ਰਿਆ ਅਤੇ ਬਹੁਤੇ ਅਮੀਰ ਵੀ ਨਹੀਂ ਸਨ, ਉਨਾਂ ਵਿਚ ਹੀ ਇਕ ਨਾਮ ਸੀ ਨਾਭਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਗੁਰਦੇਵ ਸਿੰਘ ਮਾਨ ਜੋ ਇੰਨੀ ਦਿਨੀਂ ਚਰਚਾ ਵਿਚ ਬਣੇ ਹੋਏ ਹਨ। ਇਹ ਚਰਚਾ ਹੈ ਉਨ੍ਹਾਂ ਦੇ ਇੱਕ ਸਾਲ ਪਹਿਲਾਂ ਦੇ ਇਕ ਦਾਅਵੇ ਦੀ ਜਿਥੇ ਹੁਣ ਉਹ ਸਾਲ ਬਾਅਦ ਆਪਣੇ ਹੀ ਦਾਅਵੇ ਵਿੱਚ ਘਿਰਦੇ ਨਜ਼ਰ ਆ ਰਹੇ ਹਨ। ਦਰਅਸਲ ਗੁਰਦੇਵ ਸਿੰਘ ਦੇਵ ਮਾਨ ਨੇ ਮੰਤਰੀ ਬਣਦਿਆਂ ਹੀ ਦਾਅਵਾ ਕੀਤਾ ਸੀ ਕਿ ਉਹ ‘ਆਪ’ ਸਰਕਾਰ ਦੌਰਾਨ ਕੋਈ ਸਰਕਾਰੀ ਸਹੂਲਤ ਜਾਂ ਪ੍ਰਤੀ ਮਹੀਨਾ ਮਿਲਣ ਵਾਲੀ ਤਨਖਾਹ ਨਹੀਂ ਲੈਣਗੇ।

 

 ਉਨ੍ਹਾਂ ਦੇ ਇਹ ਦਾਅਵਾ ਕਰਦਿਆਂ ਦੀ ਉਦੋਂ ਵੀਡੀਓ ਵੀ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਸੀ ਕਿ ਉਹ ਸਿਰਫ 1 ਰੁਪਏ ਦੀ ਤਨਖਾਹ ‘ਤੇ ਕੰਮ ਕਰਨਗੇ,ਪਰ ਸਾਲ ਬਦਲਦੇ ਹੀ ਸਭ ਕੁਝ ਉਲਟ ਹੋ ਗਿਆ। ਦਰਸਲ ਸੋਸ਼ਲ ਮੀਡੀਆ ਉੱਤੇ ਇਕ ਪੋਸਟ ਸਾਂਝੀ ਕੀਤੀ ਗਈ ਹੈ ਜਿਸ ਵਿਚ ਆਰਟੀਆਈ ਕਾਰਕੁਨ ਮਾਨਿਕ ਗੋਇਲ ਅਨੁਸਾਰ ਵਿਧਾਇਕ ਨੇ 13 ਮਹੀਨਿਆਂ ਵਿੱਚ ਹਰ ਮਹੀਨੇ ਲੱਖਾਂ ਰੁਪਏ ਤਨਖਾਹ, ਭੱਤੇ ਅਤੇ ਹੋਰ ਸਰਕਾਰੀ ਸਹੂਲਤਾਂ ਦੇ ਰੂਪ ਵਿੱਚ ਲਏ ਹਨ। ਇਸ ਦਾ ਸਾਰਾ ਕੱਚਾ ਚਿੱਠਾ ਇਸ rti ਦੀ ਰਿਪੋਰਟ ਵਿਚ ਸ਼ਾਮਿਲ ਹੈ।

ਉਸ ਨੇ ਦੱਸਿਆ ਕਿ ਉਹ ਅਕਸਰ ਆਪਣੇ ਸਾਈਕਲ ‘ਤੇ ਹਲਕਾ ਸਫ਼ਰ ਕਰਦਾ ਹੈ। ਸਾਈਕਲਿੰਗ ਵੀ ਉਸਦਾ ਸ਼ੌਕ ਹੈ। ਇਸ ਨਾਲ ਵਾਤਾਵਰਨ ਵੀ ਠੀਕ ਰਹਿੰਦਾ ਹੈ। ਸਰਕਾਰ ਨੇ ਮੈਨੂੰ ਕਾਰ ਵੀ ਦਿੱਤੀ ਹੈ ਪਰ ਮੈਂ ਆਪਣਾ ਜ਼ਿਆਦਾਤਰ ਸਮਾਂ ਸਾਈਕਲ ‘ਤੇ ਹੀ ਬਿਤਾਉਂਦਾ ਹਾਂ।

  ਵਿਧਾਇਕ ਦੇਵ ਮਾਨ ਨੇ 1 ਅਪ੍ਰੈਲ 2022 ਤੋਂ 31 ਮਾਰਚ 2023 ਤੱਕ ਕੁੱਲ 55,680 ਰੁਪਏ ਦਾ ਟੀਏ/ਡੀਏ ਲਿਆ ਹੈ। ਇਸ ਤੋਂ ਇਲਾਵਾ ਉਪਰੋਕਤ ਮਿਆਦ ਤੱਕ ਪੈਟਰੋਲ, ਡੀਜ਼ਲ, ਰੇਲ ਅਤੇ ਹਵਾਈ ਯਾਤਰਾ ਦੇ ਬਿੱਲਾਂ ਦੀ ਭਰਪਾਈ ਵਜੋਂ 3 ਲੱਖ ਰੁਪਏ ਲਏ ਗਏ ਹਨ।

ਆਰਟੀਆਈ ਕਾਰਕੁਨ ਅਨੁਸਾਰ ‘ਆਪ’ ਵਿਧਾਇਕ ਦੇਵ ਮਾਨ ਕੁੱਲ 25 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਲੈਂਦੇ ਹਨ, ਜਿਸ ਵਿੱਚ ਸੀ.ਏ., ਸੀ.ਐੱਸ.ਪੀ.ਏ., ਦਫਤਰ, ਸਮਾਚਾਰੀ, ਪਾਣੀ ਅਤੇ ਬਿਜਲੀ ਅਤੇ ਟੈਲੀਫੋਨ ਭੱਤੇ ਸਮੇਤ 84 ਹਜ਼ਾਰ ਰੁਪਏ ਸ਼ਾਮਲ ਹਨ। 13 ਮਹੀਨਿਆਂ ਵਿੱਚ 84 ਹਜ਼ਾਰ ਰੁਪਏ ਦੇ ਹਿਸਾਬ ਨਾਲ ਦੇਵ ਮਾਨ ਨੂੰ ਮਿਲਣ ਵਾਲੇ ਭੱਤੇ ਅਤੇ ਭੱਤਿਆਂ ਦੀ ਰਕਮ 10 ਲੱਖ 92 ਹਜ਼ਾਰ ਰੁਪਏ ਬਣਦੀ ਹੈ।

ਇਸ ਵੇਰਵੇ ਤੋਂ ਬਾਅਦ ਵਿਧਾਇਕ ਹੁਣ ਚਰਚਾ ਵਿਚ ਹੈ ਲੋਕ ਸਵਾਲ ਕਰ ਰਹੇ ਹਨ ਕਿ ਦਾਅਵਿਆਂ ‘ਤੇ ਹਕੀਕਤ ਵਿਚ ਇੰਨਾ ਫਰਕ ਕਿਓਂ ਹੈ ? ਹਾਲਾਂਕਿ ਇਸ ਚਰਚਾ ਵਿਚਾਲੇ ਦੇਵ ਮਾਨ ਵੱਲੋਂ ਕੋਈ ਪ੍ਰਤਿਕਰਮ ਸਾਹਮਣੇ ਨਹੀਂ ਆਇਆ। ਪਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਜਰੂਰ ਆਇਆ ਹੈ। ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਹੋਰ ਪਾਰਟੀ ਆਗੂਆਂ ਨੇ ਵੀ ਪੋਸਟਾਂ ਸਾਂਝੀਆਂ ਕੀਤੀਆਂ।

Related Articles

Leave a Reply

Your email address will not be published.

Back to top button