

ਜਲੰਧਰ, ਐਚ ਐਸ ਚਾਵਲਾ।
ਅੱਜ ਮਿਤੀ 26-10- 2022 ਨੂੰ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਸ੍ਰੀ ਗੁਰਸ਼ਰਨ ਸਿੰਘ ਸੰਧੂ IPS ਵੱਲੋਂ ਕਮਿਸ਼ਨਰਰੇਟ ਦੇ ਪੁਲਿਸ ਅਫਸਰਾਂ ਨਾਲ ਵਿਸ਼ੇਸ਼ ਮੀਟਿੰਗ ਕੀਤੀ ਗਈ। CP ਸੰਧੂ ਵਲੋਂ ਪੁਲਿਸ ਪਬਲਿਕ ਨੇੜਤਾ ਲਈ ਥਾਣਾ ਸਤਰ ਤੇ ਲੋਕਾਂ ਨੂੰ ਅਛੀਆਂ ਸੇਵਾਵਾਂ ਪ੍ਰਦਾਨ ਕਰਨ ਲਈ ਕਿਹਾ ਗਿਆ। ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਾਇਮ ਰੱਖਣ ਲਈ ਆਦੇਸ਼ ਦਿੱਤੇ ਗਏ ਅਤੇ ਪੀਸੀਆਰ ਟੀਮਾਂ ਅਤੇ ਥਾਣਾ ਪੁਲਿਸ ਵੱਲੋਂ ਇਲਾਕਿਆਂ ਵਿੱਚ ਮਾੜੇ ਅਨਸਰਾਂ ਦੀਆਂ ਗਤੀਵਿਧੀਆਂ ਉਪਰ ਨਜ਼ਰ ਰੱਖਣ ਅਤੇ ਉਨ੍ਹਾਂ ਸਬੰਧੀ ਸੂਚਨਾਵਾਂ ਪੁਲਿਸ ਅਧਿਕਾਰੀਆਂ ਨੂੰ ਦੇਣ ਸਬੰਧੀ ਦਿਸ਼ਾ ਨਿਰਦੇਸ਼ ਦਿੱਤੇ ਗਏ।