ਜਲੰਧਰ, ਐਚ ਐਸ ਚਾਵਲਾ।
ਪੁਲਿਸ ਕਮਿਸ਼ਨਰ ਜਲੰਧਰ ਸ. ਗੁਰਸ਼ਰਨ ਸਿੰਘ ਸੰਧੂ IPS ਵੱਲੋਂ ਪੁਲਿਸ ਲਾਈਨ ਵਿਖੇ ਨਰੀਖਣ ਕੀਤਾ ਗਿਆ। ਇਸ ਦੌਰਾਨ ਪੰਜਾਬ ਸਰਕਾਰ ਵੱਲੋਂ ਪੁਲਿਸ ਕਮਿਸ਼ਨਰੇਟ ਜਲੰਧਰ ਵਿੱਚ ਖੋਲੇ ਗਏ ICCC ਸੈਂਟਰ ਦੀ ਚੈਕਿੰਗ ਕੀਤੀ ਗਈ। ਚੈਕਿੰਗ ਦੌਰਾਨ ਪੁਲਿਸ ਕਮਿਸ਼ਨਰ ਸਾਹਿਬ ਜੀ ਦੇ ਨਾਲ DCP ਹੈਡਕੁਆਟਰ ਸ਼੍ਰੀਮਤੀ ਵਤਸਵਾ ਗੁਪਤਾ IPS, ਅਤੇ ਸ੍ਰੀ ਨਰੇਸ਼ ਡੋਗਰਾ PPS , DCP security ਅਤੇ ਓਪ੍ਰੇਸ਼ਨ ਮੌਜੂਦ ਸਨ।
ਇਸ ਮੌਕੇ CP ਸ. ਗੁਰਸ਼ਰਨ ਸਿੰਘ ਸੰਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ICCC ਸੈਂਟਰ ਜਲੰਧਰ ਸ਼ਹਿਰ ਵਿੱਚ ਕੈਮਰਿਆਂ ਰਾਹੀਂ ਮੋਨੀਟਰਿੰਗ ਹੋਵੇਗੀ। ਜਲੰਧਰ ਸ਼ਹਿਰ ਵਿਚ ਕਿਸੇ ਵੀ ਚੌਂਕ ਵਿੱਚ ਕੋਈ ਟਰੈਫਿਕ ਰੂਲ ਤੋੜਨ ਦੀ ਕੋਸ਼ਿਸ਼ ਕਰਦਾ ਹੈ। ਇਸ ਤੋਂ ਇਲਾਵਾ ਸਨੈਚਿੰਗ ਕਰਨ ਵਾਲੇ ਜਾਂ ਹੋਰ ਕਿਸੇ ਕਿਸਮ ਦਾ ਕਰਾਇਮ ਕਰਨ ਵਾਲੇ ਕੈਮਰਿਆਂ ਰਾਹੀਂ ਤੁਰੰਤ ਪੁਲਿਸ ਦੀ ਨਿਗ੍ਹਾ ਵਿੱਚ ਆ ਜਾਣਗੇ ਅਤੇ ਗ੍ਰਿਫਤਾਰ ਹੋਣਗੇ। ਕੋਈ ਟਰੈਫਿਕ ਰੂਲ ਤੋੜਦਾ ਹੈ ਤਾਂ ਤੁਰੰਤ ਕੈਮਰਿਆਂ ਦੀ ਨਜ਼ਰ ਵਿੱਚ ਆ ਜਾਣਗੇ ਕੈਮਰਿਆਂ ਦੁਆਰਾ ਜਲਦੀ ਹੀ ਚਲਾਨਾ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ।