EntertainmentJalandhar

Cute & Care Saloon ਵਲੋਂ ਧੂਮਧਾਮ ਨਾਲ ਮਨਾਇਆ ਗਿਆ ਤੀਜ ਦਾ ਮੇਲਾ 

Cute & Care Saloon celebrated Teej fair with great fanfare

ਆਪਣੇ ਸੱਭਿਆਚਾਰ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ  – ਮੇਕਅਪ ਆਰਟਿਸਟ ਸਪਨਾ ਮਾਹੀ 
ਜਲੰਧਰ ( M S chahal   ) –
Cute & Care Saloon,ਜਲੰਧਰ ਵਲੋਂ ਤੀਜ ਦਾ ਮੇਲਾ Hotel Downtown,ਨਜਦੀਕ ਨਕੋਦਰ ਚੌਂਕ,ਜਲੰਧਰ  ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੇਲੇ ਦਾ ਆਗਾਜ ਢੋਲ ਵਜਾ ਕੇ ਧੂਮ ਧਾਮ ਨਾਲ ਇਸ ਮੇਲੇ ਦੇ ਜੱਜ ਸਾਹਿਬਾਨ ਪ੍ਰਿੰਸੀਪਲ ਰੇਨੁ ਬਾਲਾ ਅਤੇ ਪ੍ਰੋਫੈਸਰ ਪੁਸ਼ਪਾ ਦੇ ਸਵਾਗਤ ਨਾਲ ਕੀਤਾ ਗਿਆ। ਇਸ ਮੇਲੇ ਦੇ ਸੰਚਾਲਕ ਮੇਕਅਪ ਆਰਟਿਸਟ ਸਪਨਾ ਮਾਹੀ ਅਤੇ ਨਿਸ਼ਾ ਲਾਖਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਇਸ ਮੇਲੇ ਵਿੱਚ ਪੰਜਾਬੀ ਸੱਭਿਆਚਾਰ ਨੂੰ ਮੁੱਖ ਰੱਖਦਿਆਂ ਹੋਇਆਂ ਹਰ ਉਮਰ ਦੀਆਂ ਔਰਤਾਂ ਅਤੇ ਲੜਕੀਆਂ ਨੇ ਭਾਗ ਲਿਆ।  ਇਸ ਮੇਲੇ ਦੌਰਾਨ ਲੱਗਭਗ 50 ਦੇ ਕਰੀਬ ਔਰਤਾਂ ਅਤੇ ਲੜਕੀਆਂ ਨੇ ਬੜੀ ਧੂਮ ਧਾਮ ਨਾਲ ਤੀਜ ਦਾ ਮੇਲਾ ਮਨਾਇਆ। ਇਸ ਮੇਲੇ ਦੇ ਨੂੰ ਸਫਲ ਬਨਾਂਉਣ ਵਿੱਚ ਮੇਜ਼ਬਾਨ ਸਿਮਰਨ ਮਾਹੀ, ਅਮਨ ਮਾਹੀ ਅਤੇ ਸਿਮਰਨ ਲਾਖਾ ਦਾ ਬਹੁਤ ਯੋਗਦਾਨ ਰਿਹਾ।
ਇਸ ਮੇਲੇ ਵਿੱਚ ਵੱਖ ਤਰ੍ਹਾਂ ਦੇ ਮੁਕਾਬਲੇ  ਜਿਵੇਂ ਕਿ ਗਿੱਧਾ ਬੋਲੀਆਂ ਦਾ ਮੁਕਾਬਲਾ ,ਡਾਂਸ ਮੁਕਾਬਲੇ ਮਾਡਲਿੰਗ ਮੁਕਾਬਲੇ ਆਦਿ ਕਰਵਾਏ ਗਏ। ਇਸ ਮੇਲੇ ਵਿੱਚ ਮਿਸੇਜ਼ ਤੀਜ  ਅਤੇ ਬੋਲੀਆਂ ਦਾ ਮੁਕਾਬਲੇ  ਦਾ ਖ਼ਿਤਾਬ ਕੋਮਲ ਚਾਵਲਾ ਨੇ ਹਾਸਿਲ ਕੀਤਾ। ਇਸ ਮੇਲੇ ਵਿੱਚ ਅਨੀਤਾ ਭੰਡਾਰੀ ,ਕਿਰਨ,ਗੀਤਾ ,ਸਿਮਰਨ ਲਾਖਾ ,ਅਮਨ ਮਾਹੀ ,ਏਕਤਾ ,ਸਿਮਰਨ ਮਾਹੀ, ਕੋਮਲ ਚਾਵਲਾ,ਨਿਸ਼ਾ ਲਾਖਾ, ਸਪਨਾ ਮਾਹੀ,ਸੋਨੀਆ ਭਗਤ, ਅੰਜੇਲਾ ਕੁਮਾਰੀ ,ਜਸਪ੍ਰੀਤ ਕੌਰ ,ਨਿਰਮਲ ਜੱਸਲ ,,ਪਿੰਕੀ ਅਰੋੜਾ ,ਮਮਤਾ ਅਰੋੜਾ ,,ਲੀਯਾ ਅਰੋੜਾ ,ਪੂਜਾ ਬੰਗੜ ,ਸੈਮ ਬੰਗੜ ,ਰਵਿੰਦਰ ,ਜਸਬੀਰ ਕੌਰ ,ਦੀਕਸ਼ਾ , ਰੂਹਾਨੀ ,ਚਾਹਤ ,ਕਨਿਸ਼ਕਾ ,ਮੋਨਾ ,ਸ਼ਿਵਾਂਗੀ ,,ਸੁਮਨ ਢਿੱਲੋਂ ,ਐਡਵੋਕੇਟ ਸੰਗੀਤਾ ਸੋਨੀ ,ਲਵਲੀਨ ,ਅਨੂਪਮਾ ,ਮਮਤਾ , ਰਾਗਯਾ ਕੋਮਲ ,ਸੋਨੀਆ ,ਵੰਸ਼ਿਕਾ ,ਅੰਸ਼ੂ ,ਸਾਰਾਂਸ਼ ,ਰਿਹਾਨ, ਲੁਕਸ਼ਿਵ ,ਭਾਵਿਕ, ਗੋਵਿੰਦ ਆਦਿ ਨੇ ਭਾਗ ਲਿਆ।

Back to top button