ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਪੰਜਾਬ ਸਪੋਰਟਸ ਖੇਡ ਮੇਲਾ-2022 ਵਿੱਚ ਜਿੱਤੇ ਕਈ ਤਗ਼ਮੇ

ਇੰਨੋਸੈਂਟ ਹਾਰਟਸ ਦੇ ਵਿਦਿਆਰਥੀਆਂ ਨੇ ਪੰਜਾਬ ਸਪੋਰਟਸ ਖੇਡ ਮੇਲਾ-2022 ਵਿੱਚ ਜਿੱਤੇ ਕਈ ਤਗ਼ਮੇ
ਇੰਨੋਸੈਂਟ ਹਾਰਟਸ ਦੇ ਹੋਣਹਾਰ ਵਿਦਿਆਰਥੀਆਂ ਨੇ ਪੰਜਾਬ ਸਪੋਰਟਸ ਖੇਡ ਮੇਲਾ-2022 ਵਿੱਚ ਕਈ ਤਗ਼ਮੇ ਜਿੱਤ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ। ਹੰਸਰਾਜ ਸਟੇਡੀਅਮ ਵਿਚ ਆਯੋਜਿਤ ਰੈਸਲਿੰਗ ਕੰਪੀਟੀਸ਼ਨ ਵਿੱਚ ਲੋਹਾਰਾਂ ਦੀ ਮਾਨਸੀ ਨੇ 69 ਕਿੱਲੋਗ੍ਰਾਮ ਜ਼ਿਲ੍ਹਾ ਪੱਧਰ ਤੇ ਗੋਲਡ ਮੈਡਲ ਪ੍ਰਾਪਤ ਕੀਤਾ ਅਤੇ ਫ਼ਰੀਦਕੋਟ ਵਿੱਚ ਰਾਜ ਪੱਧਰ ਤੇ ਖੇਡ ਕੇ ਕਾਂਸੇ ਦਾ ਤਗ਼ਮਾ ਹਾਸਲ ਕੀਤਾ ।ਸਪੋਰਟਸ ਸਕੂਲ ਜਲੰਧਰ ਵਿਚ ਆਯੋਜਿਤ ਸਵਿਮਿੰਗ ਕੰਪੀਟੀਸ਼ਨ ਵਿੱਚ ਗ੍ਰੀਨ ਮਾਡਲ ਟਾਊਨ ਦੇ ਤਨੁਸ਼ ਜਿੰਦਲ ਨੇ 100 ਮੀਟਰ ਫਰੀ ਸਟਾਈਲ ਵਿੱਚ ਸਿਲਵਰ ਅਤੇ 50 ਮੀਟਰ ਫ੍ਰੀ ਸਟਾਈਲ ਵਿੱਚ ਕਾਂਸੇ ਦਾ ਤਗ਼ਮਾ ਹਾਸਲ ਕੀਤਾ। ਪੀ ਏ ਪੀ ਜਲੰਧਰ ਵਿੱਚ ਆਯੋਜਿਤ ਸ਼ੂਟਿੰਗ ਕੰਪੀਟੀਸ਼ਨ ਵਿਚ ਗ੍ਰੀਨ ਮਾਡਲ ਟਾਊਨ ਦੀ ਭਵਿਆ ਨੇ ਅੰਡਰ-17 ਅਤੇ ਅਕਾਂਕਸ਼ਾ ਨੇ ਅੰਡਰ-14 ਕੈਟਾਗਰੀ ਦੇ ਅੰਤਰਗਤ ਖੇਡ ਕੇ ਰਾਜ ਪੱਧਰ ਤੇ ਸੋਨੇ ਦਾ ਤਗ਼ਮਾ ਹਾਸਲ ਕੀਤਾ ਅਤੇ ਲੋਹਾਰਾਂ ਦੇ ਪ੍ਰਣਵ ਸੰਦਲ ਨੇ ਅੰਡਰ-17 ਕੈਟਾਗਰੀ ਦੇ ਅੰਤਰਗਤ ਰਾਜ ਪੱਧਰ ਤੇ ਕਾਂਸੇ ਦਾ ਤਗ਼ਮਾ ਹਾਸਲ ਕੀਤਾ। ਸੰਗਰੂਰ ਵਿੱਚ ਆਯੋਜਿਤ ਰੋਲਰ ਸਕੇਟਿੰਗ ਕੰਪੀਟੀਸ਼ਨ ਵਿਚ ਗ੍ਰੀਨ ਮਾਡਲ ਟਾਊਨ ਦੇ ਹਰਗੁਣ ਹੁੰਦਲ ਨੇ ਰਾਜ ਪੱਧਰ ਤੇ ਖੇਡ ਕੇ ਸੋਨੇ ਦਾ ਤਗ਼ਮਾ ਹਾਸਲ ਕੀਤਾ ਅਤੇ ਆਕ੍ਰਿਤੀ ਨੇ ਜ਼ਿਲ੍ਹਾ ਪੱਧਰ ਤੇ ਖੇਡ ਕੇ 100 ਮੀਟਰ ਵਿੱਚ ਸਿਲਵਰ ਦਾ ਤਗਮਾ ਪ੍ਰਾਪਤ ਕੀਤਾ। ਲੁਧਿਆਣਾ ਵਿੱਚ ਆਯੋਜਿਤ ਹੈਂਡਬਾਲ ਕੰਪੀਟੀਸ਼ਨ ਵਿੱਚ ਕਪੂਰਥਲਾ ਰੋਡ ਬ੍ਰਾਂਚ ਵਿੱਚ ਨਮਨ ਸ਼ਰਮਾ ਨੇ ਅੰਡਰ -14 ਕੈਟਾਗਰੀ ਦੇ ਅੰਤਰਗਤ ਖੇਡਕੇ ਰਾਜ ਪੱਧਰ ਤੇ ਸੋਨੇ ਦਾ ਤਗ਼ਮਾ ਜਿੱਤਿਆ। ਬਰਨਾਲਾ ਵਿੱਚ ਆਯੋਜਿਤ ਟੇਬਲ ਟੈਨਿਸ ਕੰਪੀਟੀਸ਼ਨ ਵਿੱਚ ਗ੍ਰੀਨ ਮਾਡਲ ਟਾਊਨ ਦੀ ਮਾਨਿਆ ਨੇ ਅੰਡਰ-17 ਕੈਟਾਗਰੀ ਦੇ ਅੰਦਰ ਖੇਡ ਕੇ ਰਾਜ ਪੱਧਰ ਤੇ ਸੋਨੇ ਦਾ ਤਗ਼ਮਾ ਜਿੱਤਿਆ। ਸਹਿਜ ਨੇ ਅੰਡਰ-16 ਕੈਟਾਗਰੀ ਦੇ ਅੰਤਰਗਤ ਹੀ ਚਾਂਦੀ ਦਾ ਤਗ਼ਮਾ, ਤਾਨਿਸ਼ ਅਤੇ ਆਯੂਸ਼ ਨੇ ਅੰਡਰ-17 ਕੈਟਾਗਿਰੀ ਦੇ ਅੰਤਰਗਤ ਕਾਂਸੇ ਦਾ ਪਦਕ ਜਿੱਤਿਆ ਅਤੇ ਲੋਹਾਰਾਂ ਦੀ ਜੰਨਤ ਨੇ ਅੰਡਰ-14 ਕੈਟਾਗਰੀ ਦੇ ਅੰਤਰਗਤ ਖੇਡ ਕੇ ਰਾਜ ਪੱਧਰ ਤੇ ਸਿਲਵਰ ਦਾ ਤਗਮਾ ਜਿੱਤਿਆ। ਸਪੋਰਟਸ ਕਾਲਜ ਜਲੰਧਰ ਵਿਚ ਆਯੋਜਿਤ ਚੈੱਸ ਕੰਪੀਟੀਸ਼ਨ ਵਿਚ ਗ੍ਰੀਨ ਮਾਡਲ ਟਾਊਨ ਦੇ ਸਾਕਸ਼ੀ ਗੁਪਤਾ ਨੇ ਅੰਡਰ-14 ਕੈਟਾਗਰੀ ਵਿੱਚ ਸੋਨੇ ਦਾ ਤਗ਼ਮਾ ਹੀ ਅਕਸ਼ੈ ਅਰੋੜਾ ਨੇ ਅੰਡਰ-17 ਕੈਟਾਗਰੀ ਦੇ ਅੰਤਰਗਤ ਸੋਨੇ ਦਾ ਤਗ਼ਮਾ ਪ੍ਰਾਪਤ ਕੀਤਾ ਅਤੇ ਅਨੀਸ਼ ਸਿੱਕਾ ਨੇ ਅੰਡਰ-14 ਕੈਟਾਗਰੀ ਅੰਡਰ-21 ਕੈਟਾਗਰੀ ਦੇ ਅੰਤਰਗਤ ਖੇਡ ਕੇ ਸੋਨੇ ਦਾ ਤਗ਼ਮਾ ਜਿੱਤਿਆ ਦੋਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਚ ਆਯੋਜਿਤ ਬਾਸਕਿਟਬਾਲ ਕੰਪੀਟੀਸ਼ਨ ਚ ਲੁਹਾਰਾਂ ਦੇ ਹਰਗੁਣ ਨੇ ਅੰਡਰ-14 ਕੈਟਾਗਰੀ ਵਿੱਚ ਸਿਲਵਰ ਦਾ ਤਗ਼ਮਾ ਜਿੱਤਿਆ।ਇੰਨੋਸੈਂਟ ਹਾਰਟਸ ਦੇ ਚੇਅਰਮੈਨ ਡਾ. ਅਨੂਪ ਬੌਰੀ ਨੇ ਸਪੋਰਟਸ ਦੇ ਕਈ ਵਿਦਿਆਰਥੀਆਂ ਅਤੇ ਸ੍ਰੀ ਸੰਜੀਵ ਭਾਰਦਵਾਜ ਸਪੋਰਟਸ ਐਚਡੀ ਅਤੇ ਵਿਜੇਤਾ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ।