Jalandhar : Shinderpal S. Chahal
ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਦਾ 2022-23 ਦਾ ਸਾਲਾਨਾ ਪ੍ਰਰਾਸਪੈਕਟਸ ਨਵੀਂ ਦਿੱਲੀ ਵਿਖੇ ਡੀਏਵੀ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਡਾ. ਪੂੁਨਮ ਸੂਰੀ ਨੇ ਰਿਲੀਜ਼ ਕੀਤਾ। ਉਨ੍ਹਾਂ ਦੇ ਨਾਲ ਅਜੇ ਸੂਰੀ ਜਨਰਲ ਸਕੱਤਰ ਡੀਏਵੀ ਕਾਲਜ ਮੈਨੇਜਮੈਂਟ ਕਮੇਟੀ, ਜਸਟਿਸ ਪ੍ਰਰੀਤਮਪਾਲ ਉੱਪ ਪ੍ਰਧਾਨ ਡੀਏਵੀ ਕਾਲਜ ਮੈਨੇਜਮੈਂਟ ਕਮੇਟੀ, ਅਜੇ ਗੋਸਵਾਮੀ ਸੈਕਰਟੀ ਡੀਏਵੀ ਕਾਲਜ ਮੈਨੇਜਮੈਂਟ ਕਮੇਟੀ, ਸੰਜੀਵ ਗੋਇਲ ਡਿਪਟੀ ਡਾਇਰੈਕਟਰ ਤਕਨੀਕੀ ਸਿੱਖਿਆ ਵਿਭਾਗ ਪੰਜਾਬ, ਪਿੰ੍ਸੀਪਲ ਡਾ. ਜਗਰੂਪ ਸਿੰਘ ਸ਼ਾਮਲ ਸਨ। ਪ੍ਰਧਾਨ ਡਾ. ਪੂਨਮ ਸੂਰੀ ਨੇ ਨਵੇਂ ਪ੍ਰਰਾਸਪੈਕਟਸ ਦੀ ਦਿੱਖ ਅਤੇ ਸਮੱਗਰੀ ਦੀ ਪ੍ਰਸ਼ੰਸਾ ਕੀਤੀ ਤੇ ਕਾਲਜ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਕਾਲਜ ਦੀਆਂ ਪ੍ਰਰਾਪਤੀਆਂ ਦੀ ਵੀ ਸ਼ਲਾਘਾ ਕੀਤੀ। ਪਿੰ੍ਸੀਪਲ ਡਾ. ਜਗਰੂਪ ਸਿੰਘ ਨੇ ਇਸ ਮੌਕੇ ਵਿਸਥਾਰ ਨਾਲ ਕਾਲਜ ਦੀ ਪ੍ਰਗਤੀ ਰਿਪੋਰਟ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਦੱਸਿਆ ਕਿ ਕਾਲਜ ਵਿਚ ਐਡਮਿਸ਼ਨ ਜ਼ੋਰਾਂ ‘ਤੇ ਹੈ ਤੇ ਕੋਈ ਵੀ ਦੱਸਵੀਂ ਜਾ ਬਾਰ੍ਹਵੀਂ ਪਾਸ ਵਿਦਿਆਰਥੀ 25 ਅਕਤੂਬਰ ਤਕ ਕਾਲਜ ਵਿਚ ਐਡਮਿਸ਼ਨ ਲੈ ਸਕਦਾ ਹੈ।