Latest news

ਜਲੰਧਰ ‘ਚ ਦਿਨ ਦਿਹਾੜੇ ਪਿਸਤੌਲ ਦੀ ਨੋਕ ‘ਤੇ ਲੁਟੇਰੇ ਲੱਖਾਂ ਰੁਪਏ ਦੇ ਗਹਿਣੇ ਲੁੱਟ ਕੇ ਫ਼ਰਾਰ, ਦੇਖੋ Video

 ਜਲੰਧਰ ਅਰਬਨ ਸਟੇਟ ‘ਚ ਸਥਿਤ ਮਥੂਟ ਫਾਇਨਾਂਸ ਦੇ ਦਫ਼ਤਰ ਮਨਾਪੁਰਮ ਫਾਇਨਾਂਸ ਲਿਮਟਿਡ ‘ਚ ਦਿਨ ਦਿਹਾੜੇ ਪੰਜ ਨਕਾਬਪੋਸ਼ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੀ। ਲੱਖਾਂ ਰੁਪਏ ਦੇ ਗਹਿਣੇ ਲੁੱਟ ਲਏ ਤੇ ਮੌਕੇ ਤੋਂ ਫ਼ਰਾਰ ਹੋ ਗਏ।

ਲੁਟੇਰਿਆਂ ਵੱਲੋਂ ਸਟਾਫ ਮੈਂਬਰਾਂ ਨੂੰ ਪਿਸਤੌਲ ਦੀ ਨੋਕ ‘ਤੇ ਲੈ ਕੇ ਉਨ੍ਹਾਂ ਦੇ ਮੂੰਹ ‘ਤੇ ਟੇਪ ਲਗਾਉਣ ਤੋਂ ਬਾਅਦ ਇਕ ਲਾਕਰ ਵਿੱਚੋਂ ਲੱਖਾਂ ਰੁਪਏ ਦੇ ਗਹਿਣੇ ਕੱਢ ਲਏ। ਜਦ ਕਿ ਦੂਜਾ ਲਾਕਰ ਨਹੀਂ ਖੁੱਲ੍ਹਿਆ।

ਸੂਚਨਾ ਮਿਲਦਿਆਂ ਹੀ ਡੀਸੀਪੀ ਗੁਰਮੀਤ ਸਿੰਘ, ਏਡੀਸੀਪੀ ਐਚਐਸ ਬੈਨੀਪਾਲ, ਏਸੀਪੀ ਹਰਿੰਦਰ ਸਿੰਘ ਗਿੱਲ ਅਤੇ ਥਾਣਾ ਸੱਤ ਦੇ ਮੁਖੀ ਸਬ ਇੰਸਪੈਕਟ ਗਗਨਦੀਪ ਸਿੰਘ ਮੌਕੇ ‘ਤੇ ਪਹੁੰਚ ਕੇ ਜਾਂਚ ਵਿੱਚ ਜੁਟੇ ਹੋਏ ਹਨ।