Latest news

Glime India News

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦੀਪ ਸਿੱਧੂ ਦੀ ਕਾਨੂੰਨੀ ਮਦਦ ਦਾ ਐਲਾਨ

26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਮੌਕੇ ਹੋਈ ਲਾਲ ਕਿਲ੍ਹਾ ਹਿੰਸਾ ਮਾਮਲੇ ‘ਚ ਜੇਲ੍ਹ ‘ਚ ਬੰਦ ਪੰਜਾਬੀ ਅਦਾਕਾਰ ਦੀਪ ਸਿੱਧੂ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਾਨੂੰਨੀ ਮਦਦ ਦੇਣ ਦੀ ਗੱਲ ਆਖੀ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਦੀਪ ਨੂੰ ਭਰੋਸਾ ਦਿੰਦਾ ਹਾਂ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਉਸ ਨੂੰ ਕਾਨੂੰਨੀ ਮਦਦ ਦਿੱਤੀ ਜਾਵੇਗੀ। ਕਮੇਟੀ ਇਹ ਯਕੀਨੀ ਕਰੇਗੀ ਕਿ ਦੀਪ ਛੇਤੀ ਹੀ ਜੇਲ ‘ਚੋਂ ਬਾਹਰ ਆ ਜਾਵੇ।

ਲਾਲ ਕਿਲ੍ਹਾ ਹਿੰਸਾ: 14 ਦਿਨਾਂ ਦੀ ਕਾਨੂੰਨੀ ਹਿਰਾਸਤ ‘ਚ ਭੇਜਿਆ ਗਿਆ ਦੀਪ ਸਿੱਧੂ

 

ਸਿਰਸਾ ਨੇ ਇਸ ਬਾਬਤ ਟਵਿੱਟਰ ‘ਤੇ ਟਵੀਟ ਕਰ ਕੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਟਵੀਟ ਕੀਤਾ ਕਿ ਬਹੁਤ ਸਾਰੇ ਲੋਕ ਮੇਰੇ ਤੋਂ ਦੀਪ ਸਿੱਧੂ ਬਾਰੇ ਪੁੱਛ ਰਹੇ ਸਨ। ਮੈਂ ਸਾਰਿਆਂ ਨੂੰ ਉਸ ਬਾਰੇ ਅਪਡੇਟ ਦੇਣਾ ਚਾਹੁੰਦਾ ਹਾਂ ਕਿ ਜਦੋਂ ਉਸ ਨੂੰ ਰਿਮਾਂਡ ‘ਤੇ ਲਿਆ ਗਿਆ ਸੀ, ਉਦੋਂ ਮੇਰੀ ਉਸ ਨਾਲ ਫੋਨ ‘ਤੇ ਗੱਲਬਾਤ ਹੋਈ ਸੀ। ਉਹ ਬਿਲਕੁਲ ਠੀਕ ਅਤੇ ਸਿਹਤਮੰਦ ਹੈ। ਦੱਸ ਦੇਈਏ ਕਿ ਦੀਪ ਸਿੱਧੂ ਇਸ ਸਮੇਂ 14 ਦਿਨਾਂ ਦੀ ਨਿਆਂਇਕ ਹਿਰਾਸਤ ‘ਚ ਹੈ। ਉਹ ਤਿਹਾੜ ਜੇਲ੍ਹ ‘ਚ ਬੰਦ ਹੈ।