
ਜਲੰਧਰ, ਐਚ ਐਸ ਚਾਵਲਾ।
ਅੱਜ ਮਿਤੀ 31.08.2022 ਨੂੰ ਕਮਿਸ਼ਨਰੇਟ ਜਲੰਧਰ ਵਿੱਚ ਸੇਵਾ ਨਿਭਾ ਰਹੇ ਸ਼੍ਰੀ ਮਨੋਹਰ ਲਾਲ PPS ਸਹਾਇਕ ਕਮਿਸ਼ਨਰ ਪੁਲਿਸ, ਐਮਰਜੈਂਸੀ ਰਿਸਪੌਂਸ, ਜਲੰਧਰ ਦੀ ਸੇਵਾਮੁਕਤ ਹੋਣ ਦੇ ਮੌਕੇ ਪਰ ਮਾਨਯੋਗ ਸ. ਗੁਰਸ਼ਰਨ ਸਿੰਘ ਸੰਧੂ IPS ਕਮਿਸ਼ਨਰ ਪੁਲਿਸ ਜਲੰਧਰ ਜੀ ਦੇ ਨਾਲ ਕਮਿਸ਼ਨਰੇਟ ਜਲੰਧਰ ਦੇ ਸਾਰੇ ਪੁਲਿਸ ਅਫਸਰ ਨੇ ਸ਼੍ਰੀ ਮਨੋਹਰ ਲਾਲ, PPS , ਸਹਾਇਕ ਕਮਿਸ਼ਨਰ ਪੁਲਿਸ, ਐਮਰਜੈਂਸੀ ਰਿਸਪੋਂਸ , ਜਲੰਧਰ ਨੂੰ ਵਧਾਈ ਦੇਣ ਅਤੇ ਸੇਵਾਮੁਕਤੀ ਸਮਾਰੋਹ ਵਿੱਚ ਪੁਲਿਸ ਲਾਇਨਜ਼ ਜਲੰਧਰ ਪਹੁੰਚੇ।
ਇਸ ਮੌਕੇ ਸ਼੍ਰੀ ਮਨੋਹਰ ਲਾਲ PPS ਨੂੰ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਜੀ ਨੇ ਮੁਮੈਨਟੋ ਦਿੰਦੇ ਹੋਏ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਉਹਨਾ ਦੀ ਸੇਵਾਵਾਂ ਲਈ ਧੰਨਵਾਦ ਕੀਤਾ। ਇਸ ਦੇ ਨਾਲ ਹੀ ਕਮਿਸ਼ਨਰੇਟ ਜਲੰਧਰ ਦੇ 4 ਹੋਰ ਪੁਲਿਸ ਕਰਮਚਾਰੀ ਵੀ ਸੇਵਾਮੁਕਤ ਹੋਏ , ਜਿਹਨਾ ਨੂੰ ਮਾਨਯੋਗ ਕਮਿਸ਼ਨਰ ਪੁਲਿਸ ਜਲੰਧਰ ਵੱਲੋਂ ਵਧਾਈ ਦਿੱਤੀ ਗਈ। ਇਸ ਸਮਾਰੋਹ ਵਿੱਚ ਹੋਰ ਵੀ ਸੀਨੀਅਰ ਪੁਲਿਸ ਅਧਿਕਾਰੀ ਮੌਜੂਦ ਸਨ।