Jalandhar
ED ਦਾ ਵੱਡਾ ਐਕਸ਼ਨ, ਚੰਨੀ ਦੀ 1.14 ਕਰੋੜ ਦੀ ਨਕਦੀ ਤੇ ਸੋਨਾ ਜ਼ਬਤ
Big action of ED, seizure of 1.14 crore cash and gold from Channi
ਬੈਂਕ ਧੋਖਾਧੜੀ ਮਾਮਲੇ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਖੇਤਰੀ ਦਫ਼ਤਰ ਜਲੰਧਰ ਵੱਲੋਂ ਲੁਧਿਆਣਾ ਦੇ ਸ਼ਰਾਬ ਕਾਰੋਬਾਰੀ ਚਰਨਜੀਤ ਸਿੰਘ ਚੰਨੀ ਦੀ 1.14 ਕਰੋੜ ਰੁਪਏ ਦੀ ਨਕਦੀ ਤੇ ਸੋਨਾ ਜ਼ਬਤ ਕੀਤਾ ਗਿਆ ਹੈ। ਸ਼ਰਾਬ ਕਾਰੋਬਾਰੀ ਚੰਨੀ ਨੇ ਛੇ ਸਾਲ ਪਹਿਲਾਂ ਮੈਸਰਜ਼ ਪਿਓਰ ਮਿਲਕ ਪ੍ਰੋਡਕਟਸ ਪ੍ਰਾਈਵੇਟ ਲਿਮਟਿਡ (ਪੀਐੱਮਪੀਪੀਐੱਲ) ਨਾਂ ਦੀ ਕੰਪਨੀ ਬਣਾ ਕੇ ਐੱਸਬੀਆਈ ਤੋਂ ਕਰੋੜਾਂ ਰੁਪਏ ਦਾ ਬੈਂਕ ਕਰਜ਼ਾ ਲੈ ਕੇ ਇਹ ਧੋਖਾਧੜੀ ਕੀਤੀ ਸੀ
ਜਾਣਕਾਰੀ ਅਨੁਸਾਰ ਨਵੰਬਰ 2019 ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਬਜਾਜ ‘ਤੇ ਭਾਰਤੀ ਸਟੇਟ ਬੈਂਕ (ਐੱਸਬੀਆਈ) ਨਾਲ 73.41 ਕਰੋੜ ਰੁਪਏ ਦੀ ਧੋਖਾਧੜੀ ਅਤੇ ਇਸ ਦੀ ਡੇਅਰੀ ਉਤਪਾਦਾਂ ਦੀ ਇਕਾਈ ਨੂੰ ਕਰਜ਼ੇ ਦੀ ਦੁਰਵਰਤੋਂ ਕਰਨ ਦਾ ਮਾਮਲਾ ਦਰਜ ਕੀਤਾ ਸੀ।