Latest news

ਚੋਣ ਕਮਿਸ਼ਨ ਵਲੋਂ 3 ਲੋਕ ਸਭਾ ਤੇ 30 ਵਿਧਾਨ ਸਭਾ ਸੀਟਾਂ ‘ਤੇ ਚੋਣਾਂ ਦਾ ਐਲਾਨ

ਦੇਸ਼ ਵਿੱਚ ਖਾਲੀ ਪਈਆਂ ਤਿੰਨ ਲੋਕ ਸਭਾ ਤੇ 30 ਵਿਧਾਨ ਸਭਾ ਸੀਟਾਂ ਲਈ 30 ਅਕਤੂਬਰ ਨੂੰ ਉਪ ਚੋਣਾਂ ਹੋਣਗੀਆਂ। ਚੋਣ ਕਮਿਸ਼ਨ ਨੇ ਅੱਜ ਇਸ ਸਬੰਧੀ ਨੋਟਿਸ ਜਾਰੀ ਕੀਤਾ ਹੈ। ਜਿਨ੍ਹਾਂ ਰਾਜਾਂ ਵਿੱਚ ਲੋਕ ਸਭਾ ਸੀਟਾਂ ਖਾਲੀ ਹਨ, ਉਨ੍ਹਾਂ ਵਿੱਚ ਦਾਦਰਾ ਤੇ ਨਗਰ ਹਵੇਲੀ ਤੇ ਦਮਨ ਤੇ ਦੀਵ, ਮੱਧ ਪ੍ਰਦੇਸ਼- ਖੰਡਵਾ ਅਤੇ ਹਿਮਾਚਲ ਪ੍ਰਦੇਸ਼ ਦੀ ਮੰਡੀ ਲੋਕ ਸਭਾ ਸੀਟ ਸ਼ਾਮਲ ਹਨ। ਇਸ ਦੇ ਨਾਲ ਹੀ 14 ਰਾਜਾਂ ਦੀਆਂ 30 ਵੱਖ-ਵੱਖ ਵਿਧਾਨ ਸਭਾ ਸੀਟਾਂ ‘ਤੇ ਵੀ ਚੋਣਾਂ ਹੋਣੀਆਂ ਹਨ।

Election Commission announces elections for 3 Lok Sabha and 30 Vidhan Sabha seats

ਇੱਕ ਬਿਆਨ ਵਿੱਚ ਚੋਣ ਕਮਿਸ਼ਨ ਨੇ ਕਿਹਾ ਕਿ ਕਮਿਸ਼ਨ ਨੇ ਸੰਬੰਧਤ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਤੋਂ ਮਹਾਂਮਾਰੀ, ਹੜ੍ਹ, ਤਿਉਹਾਰਾਂ, ਕੁਝ ਖੇਤਰਾਂ ਵਿੱਚ ਠੰਢੇ ਹਾਲਾਤ ਤੇ ਸਾਰੇ ਤੱਥਾਂ ਤੇ ਹਾਲਾਤਾਂ ਨੂੰ ਧਿਆਨ ਵਿੱਚ ਰੱਖਦਿਆਂ ਪ੍ਰਾਪਤ ਹੋਏ ਜਵਾਬ ਦੀ ਸਮੀਖਿਆ ਕੀਤੀ ਹੈ, ਤਿੰਨ ਸੰਸਦੀ ਖੇਤਰ ਵਿੱਚ ਉਪ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ। ਕੇਂਦਰ ਸ਼ਾਸਤ ਪ੍ਰਦੇਸ਼ ਦਾਦਰਾ ਤੇ ਨਗਰ ਹਵੇਲੀ ਤੇ ਦਮਨ ਤੇ ਦੀਵ, ਮੱਧ ਪ੍ਰਦੇਸ਼ ਅਤੇ ਹਿਮਾਚਲ ਪ੍ਰਦੇਸ਼ ਤੇ ਵੱਖ-ਵੱਖ ਰਾਜਾਂ ਦੇ 30 ਵਿਧਾਨ ਸਭਾ ਹਲਕਿਆਂ ਦੀਆਂ ਤਿੰਨ ਲੋਕ ਸਭਾ ਸੀਟਾਂ ਲਈ ਉਪ ਚੋਣਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।

ਕਿਸ ਰਾਜ ਵਿੱਚ ਕਿੰਨੀਆਂ ਵਿਧਾਨ ਸਭਾ ਸੀਟਾਂ ਉਤੇ ਚੋਣਾਂ ਹੋਣੀਆਂ ਹਨ?

ਆਂਧਰਾ ਪ੍ਰਦੇਸ਼ – ਇੱਕ ਸੀਟ

ਅਸਾਮ – ਪੰਜ ਸੀਟਾਂ

ਬਿਹਾਰ – ਦੋ ਸੀਟਾਂ

ਹਰਿਆਣਾ – ਇੱਕ ਸੀਟ

ਹਿਮਾਚਲ ਪ੍ਰਦੇਸ਼ – ਤਿੰਨ ਸੀਟਾਂ

ਕਰਨਾਟਕ – ਦੋ ਸੀਟਾਂ

ਮੱਧ ਪ੍ਰਦੇਸ਼ – ਤਿੰਨ ਸੀਟਾਂ

ਮਹਾਰਾਸ਼ਟਰ – ਇੱਕ ਸੀਟ

ਮੇਘਾਲਿਆ – ਤਿੰਨ ਸੀਟਾਂ

ਮਿਜ਼ੋਰਮ – ਇੱਕ ਸੀਟ

ਨਾਗਾਲੈਂਡ – ਇੱਕ ਸੀਟ

ਰਾਜਸਥਾਨ – ਦੋ ਸੀਟਾਂ

ਤੇਲੰਗਾਨਾ – ਇੱਕ ਸੀਟ

ਪੱਛਮੀ ਬੰਗਾਲ – ਚਾਰ ਸੀਟਾਂ