Advertisement





Amitabh Bachchan ਆਏ ਦਿਨ ਕਿਸੇ ਨਾ ਕਿਸੇ ਕਾਰਨ ਖ਼ਬਰਾਂ ‘ਚ ਬਣੇ ਰਹਿੰਦੇ ਹਨ। ਹਾਲ ਹੀ ‘ਚ ਅਦਾਕਾਰ ਨੇ ਇਕ ਵਾਰ ਮੁੜ ਤੋਂ ਸੁਰਖ਼ੀਆਂ ਬਟੋਰੀਆਂ ਹਨ। ਇਸ ਵਾਰ ਉਹ ਬੰਬੇ ਹਾਈਕੋਰਟ ਪਹੁੰਚੇ ਹਨ ਤੇ ਉਹ ਵੀ ਆਪਣੇ ਬੰਗਲੇ ਨੂੰ ਬਚਾਉਣ ਲਈ।
ਜੀ ਹਾਂ, ਉਨ੍ਹਾਂ ਦੇ ਪਰਿਵਾਰ ਵਲੋਂ ਖਰੀਦਿਆ ਗਿਆ ਪਹਿਲਾ ਬੰਗਲਾ ਯਾਨੀ ‘ਪ੍ਰਤੀਕਸ਼ਾ’ ਨੂੰ ਤੋੜਨ ਦੀ ਉਮੀਦ ਹੈ ਤੇ ਇਸ ਦੇ ਖ਼ਿਲਾਫ਼ ਅਮਿਤਾਭ ਨੇ ਕੋਰਟ ਦਾ ਰੁਖ਼ ਕੀਤਾ ਹੈ।
ਦੱਸ ਦੇਈਏ ਕਿ Amitabh Bachchan ਵਲੋਂ ਇਹ ਅਰਜ਼ੀ ਉਸ ਦੇ ਬੰਗਲੇ ਦੇ ਬਾਹਰ ਦੇ ਰਸਤੇ ਨੂੰ ਚੌੜਾ ਕਰਨ ਲਈ ਬੀ. ਐੱਮ. ਸੀ. ਵਲੋਂ ਦਿੱਤੇ ਗਏ ਨੋਟਿਸ ‘ਤੇ ਦਿੱਤੀ ਗਈ ਹੈ।
Advertisement

