ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਬਾਬੇ ਵਲੋਂ ਦਿਤੀ ਧਮਕੀ ਦੀ ਘੋਰ ਨਿੰਦਾ
ਬਾਬਾ ਰਾਮਦੇਵ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਨੇ ਉਸ ਪੱਤਰਕਾਰ ਨੂੰ ਹੋਰ ਵੀ ਧਮਕਾਉਂਦੇ ਹੋਏ ਕਿਹਾ, “ਤੂੰ ਤਾਂ ਠੇਕੇਦਾਰ ਹੈਂ, ਜੋ ਤੇਰੇ ਹਰ ਸਵਾਲ ਦਾ ਜਵਾਬ ਦੇਵੇ, ਇੱਕ ਵਾਰੀ ਕਹਿ ਦਿੱਤਾ ਤਾਂ ਥੋੜਾ ਸੱਭਿਅਕ ਵੀ ਬਣ ਜਾ।” ਬਾਬਾ ਰਾਮਦੇਵ ਨੇ ਆਖਰਕਾਰ ਪੱਤਰਕਾਰ ਨੂੰ ਹੋਰ ਧਮਕੀ ਦਿੱਤੀ
ਅਤੇ ਕਿਹਾ ਕਿ ਹਾਂ ਮੈਂ ਇਹ ਬਿਆਨ ਟੀਵੀ ‘ਤੇ ਦਿੱਤਾ ਸੀ ਅਤੇ ਹੁਣ ਮੈਂ ਨਹੀਂ ਦੱਸਦਾ ਕਿ ਮੈਂ ਕੀ ਕਰਾਂਗਾ। ਇਸ ਦੌਰਾਨ ਉੱਥੇ ਮੌਜੂਦ ਹੋਰ ਔਰਤਾਂ ਵੀ ਬਾਬਾ ਰਾਮਦੇਵ ਦੇ ਸਮਰਥਨ ‘ਚ ਆ ਗਈਆਂ ਸਨ। ਅੰਤ ‘ਚ ਬਾਬਾ ਰਾਮਦੇਵ ਨੇ ਕਿਹਾ ਕਿ ਤੁਸੀਂ ਚੰਗੇ ਮਾਤਾ-ਪਿਤਾ ਦੇ ਬੱਚੇ ਹੋ, ਅਜਿਹੇ ਸਵਾਲ ਨਾ ਪੁੱਛੋ।
ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਪਟੀ ਅਤੇ ਦੁਆਬਾ ਜੋਨ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਨੇ ਬਾਬਾ ਰਾਮਦੇਵ ਵਲੋਂ ਪੱਤਰਕਾਰਾਂ ਨੂੰ ਦਿਤੀa ਹੰਕਾਰ ਭਰੀ ਧਮਕੀ ਦੀ ਘੋਰ ਨਿੰਦਾ ਕੀਤੀ ਜਿਸ ਚ ਬਾਬੇ ਨੇ ਕਿਹਾ ਕਿ ਹਾਂ ਮੈਂ ਇਹ ਬਿਆਨ ਟੀਵੀ ‘ਤੇ ਦਿੱਤਾ ਸੀ ਅਤੇ ਹੁਣ ਮੈਂ ਨਹੀਂ ਦੱਸਦਾ ਕਿ ਤੂੰ ਕੀ ਕਰੇਗਾ ।
Advertisement

