Advertisement





ਜਲੰਧਰ ਥਾਣੇ ਵਿੱਚ ਬਾਲਗ ਲੜਕੀ ਅਤੇ ਲੜਕੇ ਦਾ ਵਿਆਹ ਹੋ ਗਿਆ। ਇਸ ਦੇ ਲਈ ਪੁਲਿਸ ਤੋਂ ਇਜਾਜ਼ਤ ਵੀ ਲਈ ਗਈ ਸੀ। ਵਿਆਹ ਮੌਕੇ ਮੀਡੀਆ ਤੇ ਪੁਲਿਸ ਵੀ ਗਵਾਹ ਬਣ ਗਈ। ਜਲੰਧਰ ਦੇ ਥਾਣਾ ਬਾਰਾਦਰੀ ‘ਚ ਬੀਤੇ ਦਿਨ ਇਕ ਦਾ ਵਿਆਹ ਉਸ ਸਮੇਂ ਹੋਇਆ, ਜਦੋਂ ਕਿ ਉਨ੍ਹਾਂ ਦੇ ਪਰਿਵਾਰਕ ਮੈਂਬਰ ਇਸ ਵਿਆਹ ਲਈ ਰਾਜ਼ੀ ਨਹੀਂ ਹੋਏ। ਲੜਕਾ-ਲੜਕੀ ਨੇ ਇਕ ਸੰਸਥਾ ਰਾਹੀਂ ਥਾਣੇ ਪਹੁੰਚ ਕੇ ਵਿਆਹ ਕਰਵਾ ਲਿਆ।
ਇਸ ਦੌਰਾਨ ਥਾਣੇ ‘ਚ ਹੀ ਲਾੜਾ-ਲਾੜੀ ਨੇ ਇਕ-ਦੂਜੇ ਨੂੰ ਹਾਰ ਪਹਿਨਾਏ। ਲੜਕੇ ਨੇ ਦੱਸਿਆ ਕਿ ਉਸ ਦੇ ਪਰਿਵਾਰਕ ਮੈਂਬਰ ਇਸ ਵਿਆਹ ਦੇ ਹੱਕ ਵਿੱਚ ਨਹੀਂ ਹਨ, ਜਿਸ ਕਾਰਨ ਉਸ ਨੂੰ ਥਾਣੇ ਵਿੱਚ ਵਿਆਹ ਕਰਵਾਉਣ ਲਈ ਮਜਬੂਰ ਹੋਣਾ ਪਿਆ।
Advertisement

