ਹਾਈ ਕੋਰਟ ਵਲੋਂ ਬੱਗਾ ਦੀ ਗਿ੍ਰਫਤਾਰੀ ਤੇ ਰੋਕ
ਨਵੀਂ ਦਿੱਲੀ: INA
ਭਾਜਪਾ ਆਗੂ ਤੇਜਿੰਦਰ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਦੌਰਾਨ ਪੱਗ ਨਾ ਬੰਨ੍ਹਣ ਦਾ ਮਾਮਲਾ ਜ਼ੋਰ ਫੜਨ ਲੱਗਾ ਹੈ। ਇਸ ਮਾਮਲੇ ਦਾ ਖੁਦ ਨੋਟਿਸ ਲੈਂਦਿਆਂ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਸੂਬਾ ਸਰਕਾਰ ਤੋਂ ਸੱਤ ਦਿਨਾਂ ਦੇ ਅੰਦਰ ਰਿਪੋਰਟ ਮੰਗੀ ਹੈ।
ਕਮਿਸ਼ਨ ਨੇ ਮੁੱਖ ਸਕੱਤਰ ਅਨਿਰੁਧ ਤਿਵਾਰੀ ਨੂੰ ਨੋਟਿਸ ਭੇਜਿਆ ਹੈ। ਨੋਟਿਸ ‘ਚ ਕਿਹਾ ਗਿਆ ਹੈ ਕਿ ਤੇਜਿੰਦਰ ਬੱਗਾ ਨੂੰ ਗ੍ਰਿਫਤਾਰੀ ਦੌਰਾਨ ਪੱਗ ਨਾ ਬੰਨ੍ਹਣ ਦੇਣਾ ਬਹੁਤ ਗਲਤ ਹੈ। ਇਹ ਸਿੱਖ ਧਰਮ ਦੇ ਅਧਿਕਾਰਾਂ ਦੀ ਘੋਰ ਉਲੰਘਣਾ ਹੈ।
ਭਾਜਪਾ ਆਗੂ ਤੇਜਿੰਦਰ ਬੱਗਾ ਦੇ ਪਿਤਾ ਪ੍ਰੀਤਪਾਲ ਸਿੰਘ ਬੱਗਾ ਦੀ ਸ਼ਿਕਾਇਤ ‘ਤੇ ਜਨਕਪੁਰੀ ਥਾਣੇ ਵਿੱਚ ਧਾਰਾ 452, 365, 342, 392, 295 34 ਤਹਿਤ ਕੇਸ ਦਰਜ ਕੀਤਾ ਗਿਆ ਸੀ। ਐਫਆਈਆਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਤਜਿੰਦਰ ਬੱਗਾ ਨੇ ਉਨ੍ਹਾਂ ਲੋਕਾਂ ਨੂੰ ਬੇਨਤੀ ਕੀਤੀ ਕਿ ਉਹ ਉਸ ਨੂੰ ਲਿਜਾਣ ਤੋਂ ਪਹਿਲਾਂ ਉਸ ਨੂੰ ਪੱਗ ਬੰਨਣ ਦੇਣ, ਪਰ ਉਹ ਬਿਨਾਂ ਪੱਗ ਬੰਨ੍ਹੇ ਹੀ ਨਾਲ ਲੈ ਗਏ।
ਉਦੋਂ ਤੋਂ ਭਾਜਪਾ ਸਮੇਤ ਕਈ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਪੁਲਿਸ ‘ਤੇ ਸਿੱਖ ਧਰਮ ਦਾ ਅਪਮਾਨ ਕਰਨ ਦੇ ਦੋਸ਼ ਲਾਏ ਹਨ। ਭਗਵੰਤ ਮਾਨ ਦੀ ਆਲੋਚਨਾ ਦੇ ਨਾਲ-ਨਾਲ ਪੱਗੜੀ ਸੰਭਾਲ ਜੱਟਾ ਵੀ ਟਵਿਟਰ ‘ਤੇ ਟ੍ਰੈਂਡ ਕਰਨ ਲੱਗਾ।
ਹੁਣ ਕੌਮੀ ਘੱਟ ਗਿਣਤੀ ਕਮਿਸ਼ਨ ਨੇ ਪੰਜਾਬ ਦੇ ਮੁੱਖ ਸਕੱਤਰ ਨੂੰ ਨੋਟਿਸ ਭੇਜ ਕੇ ਇਸ ਮਾਮਲੇ ਵਿੱਚ ਸਪੱਸ਼ਟੀਕਰਨ ਮੰਗਿਆ ਹੈ।
ਹਾਈ ਕੋਰਟ ਵਲੋਂ ਬੱਗਾ ਦੀ ਗਿ੍ਰਫਤਾਰੀ ਤੇ ਰੋਕ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇਰ ਰਾਤੀਂ ਇਕਕ ਹੁਕਮ ਜਾਰੀ ਕਰਕੇ ਤਜਿੰਦਰ ਬੱਗਾ ਦੇ ਖਿਲਾਫ ਕਿਸੇ ਸਖਤ ਐਕਸ਼ਨ ਤੇ 10 ਮਈ ਤਕ ਰੋਕ ਲਾਅ ਦਿੱਤੀ ਹੈ । ਇਹ ਹੁਕਮ ਜਸਟਿਸ ਅਨੂਪ ਚਿਟਕਾਰ ਦੀ ਅਦਾਲਤ ਵੱਲੋਂ ਬੱਗਾ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਤੋਂ ਬਾਅਦ ਦਿੱਤੇ ਗਏ।

