




ਹਰਿਦੁਆਰ ‘ਚ ਇਕ ਅਜੀਬ ਮਾਮਲਾ ‘ਚ ਇਕ ਬਜ਼ੁਰਗ ਜੋੜੇ ਨੇ ਪੋਤੇ-ਪੋਤੀ ਦਾ ਸੁੱਖ ਨਾ ਦੇਣ ਦੇ ਦੋਸ਼ ‘ਚ ਆਪਣੇ ਬੇਟੇ ਅਤੇ ਨੂੰਹ ‘ਤੇ ਮਾਮਲਾ ਦਰਜ ਕਰਵਾਇਆ ਹੈ। ਇੰਨਾ ਹੀ ਨਹੀਂ ਜੋੜੇ ਨੇ ਆਪਣੇ ਬੇਟੇ ਅਤੇ ਨੂੰਹ ਤੋਂ ਬੇਟੇ ਦੀ ਪੜਾਈ ਅਤੇ ਪਾਲਣ ਪੋਸ਼ਣ ਲਈ 5 ਕਰੋੜ ਰੁਪਏ ਦੀ ਮੰਗ ਕੀਤੀ ਹੈ। ਮਾਮਲਾ ਹੁਣ ਅਦਾਲਤ ਤੱਕ ਪਹੁੰਚ ਗਿਆ ਹੈ। ਬੇਟੇ ਅਤੇ ਨੂੰਹ ਖਿਲਾਫ ਘਰੇਲੂ ਹਿੰਸਾ ਦੀਆਂ ਧਾਰਾਵਾਂ ਤਹਿਤ ਅਦਾਲਤ ‘ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਹੁਣ ਇਸ ਅਨੋਖੇ ਮਾਮਲੇ ਦੀ ਹਰ ਪਾਸੇ ਚਰਚਾ ਹੋ ਰਹੀ ਹੈ।
ਜੋੜੇ ਦੇ ਵਕੀਲ ਅਰਵਿੰਦ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਸੰਜੀਵ ਰੰਜਨ ਪ੍ਰਸਾਦ ਭੇਲ ‘ਚ ਬਤੌਰ ਅਧਿਕਾਰੀ ਕੰਮ ਕਰਦਾ ਸੀ। ਸੇਵਾਮੁਕਤੀ ਤੋਂ ਬਾਅਦ, ਉਹ ਆਪਣੀ ਪਤਨੀ ਸਾਧਨਾ ਪ੍ਰਸਾਦ ਨਾਲ ਇੱਕ ਹਾਊਸਿੰਗ ਸੁਸਾਇਟੀ ਵਿੱਚ ਰਹਿੰਦਾ ਹੈ। ਸਾਧਨਾ ਪ੍ਰਸਾਦ ਦਾ ਕਹਿਣਾ ਹੈ ਕਿ ਸ਼੍ਰੇਅ ਸਾਗਰ ਉਨ੍ਹਾਂ ਦਾ ਇਕਲੌਤਾ ਪੁੱਤਰ ਹੈ। ਪੁੱਤਰ ਦੇ ਪਾਲਣ-ਪੋਸ਼ਣ ਵਿੱਚ ਕੋਈ ਕਮੀ ਨਾ ਰਹਿ ਜਾਵੇ, ਅਸੀਂ ਕੋਈ ਹੋਰ ਬੱਚਾ ਵੀ ਪੈਦਾ ਨਾ ਕੀਤਾ। ਉਸ ਨੂੰ ਪਾਇਲਟ ਬਣਾਇਆ। ਇਸ ਸਮੇਂ ਸ਼੍ਰੇਅ ਸਾਗਰ ਇੱਕ ਨਾਮੀ ਏਅਰਲਾਈਨ ਕੰਪਨੀ ਵਿੱਚ ਪਾਇਲਟ ਕੈਪਟਨ ਹੈ।
ਔਰਤ ਨੇ ਦੱਸਿਆ ਕਿ ਬੇਟੇ ਸ਼੍ਰੇਅ ਸਾਗਰ ਨੂੰ ਪਾਇਲਟ ਬਣਾਉਣ ਲਈ ਅਮਰੀਕਾ ਤੋਂ ਪੈਂਤੀ ਲੱਖ ਰੁਪਏ ਦੀ ਟਰੇਨਿੰਗ, ਵੀਹ ਲੱਖ ਦਾ ਰਹਿਣ-ਸਹਿਣ ਦਾ ਖਰਚਾ ਅਤੇ ਬੇਟੇ ਤੇ ਨੂੰਹ ਦੀ ਖੁਸ਼ੀ ਲਈ 65 ਲੱਖ ਦੀ ਔਡੀ ਕਾਰ ਲੋਨ ਲਈ ਹੈ। . ਦਸੰਬਰ 2016 ‘ਚ ਉਨ੍ਹਾਂ ਨੇ ਵੰਸ਼ ਵਧਾਉਣ ਲਈ ਆਪਣੇ ਲੜਕੇ ਸ਼੍ਰੇਅ ਸਾਗਰ ਦਾ ਵਿਆਹ ਸ਼ੁਭਾਂਗੀ ਸਿਨਹਾ ਪੁੱਤਰੀ ਪ੍ਰਿਮਾਂਸ਼ੂ ਕੁਮਾਰ ਸਿਨਹਾ ਵਾਸੀ ਸੈਕਟਰ 75 ਨੋਇਡਾ ਯੂ.ਪੀ ਨਾਲ ਕਰਵਾਇਆ। ਨਵੇਂ ਵਿਆਹੇ ਜੋੜੇ ਨੂੰ ਹਨੀਮੂਨ ਲਈ ਥਾਈਲੈਂਡ ਭੇਜਿਆ ਗਿਆ ਸੀ।
ਸਾਗਰ ਦੀ ਪਤਨੀ ਸ਼ੁਭਾਂਗੀ ਵੀ ਨੋਇਡਾ ਵਿੱਚ ਕੰਮ ਕਰਦੀ ਹੈ। ਇਸ ਜੋੜੇ ਦਾ ਕਹਿਣਾ ਹੈ ਕਿ ਸਾਨੂੰ ਸਿਰਫ਼ ਇੱਕ ਪੋਤਾ ਜਾਂ ਪੋਤੀ ਚਾਹੀਦੇ ਹਨ। ਔਰਤ ਨੇ ਦੋਸ਼ ਲਾਇਆ ਕਿ ਜਦੋਂ ਉਸ ਨੇ ਆਪਣੇ ਪੁੱਤਰ ਅਤੇ ਨੂੰਹ ਨੂੰ ਪੋਤੇ ਜਾਂ ਪੋਤੀ ਦੇ ਜਨਮ ਲਈ ਬੇਨਤੀ ਕੀਤੀ ਤਾਂ ਨੂੰਹ ਰੋਜ਼ ਝਗੜਾ ਕਰਨ ਲੱਗ ਪਈ। ਸੰਜੀਵ ਪ੍ਰਸਾਦ ਦਾ ਕਹਿਣਾ ਹੈ ਕਿ, ਮੈਂ ਆਪਣੇ ਸਾਰੇ ਪੈਸੇ ਆਪਣੇ ਬੇਟੇ ਨੂੰ ਦੇ ਦਿੱਤੇ, ਉਸ ਨੂੰ ਅਮਰੀਕਾ ਵਿੱਚ ਸਿਖਲਾਈ ਦਿਲਵਾਈ। ਮੇਰੇ ਕੋਲ ਹੁਣ ਪੈਸੇ ਨਹੀਂ ਹਨ। ਅਸੀਂ ਘਰ ਬਣਾਉਣ ਲਈ ਬੈਂਕ ਤੋਂ ਕਰਜ਼ਾ ਲਿਆ ਹੈ। ਅਸੀਂ ਵਿੱਤੀ ਅਤੇ ਨਿੱਜੀ ਤੌਰ ‘ਤੇ ਪ੍ਰੇਸ਼ਾਨ ਹਾਂ। ਅਸੀਂ ਆਪਣੀ ਪਟੀਸ਼ਨ ‘ਚ ਮੇਰੇ ਬੇਟੇ ਅਤੇ ਨੂੰਹ ਦੋਵਾਂ ਤੋਂ 2.5-2.5 ਕਰੋੜ ਰੁਪਏ ਦੀ ਮੰਗ ਕੀਤੀ ਹੈ।
ਬਜ਼ੁਰਗ ਜੋੜੇ ਨੇ ਅਦਾਲਤ ‘ਚ ਅਰਜ਼ੀ ਦੇ ਕੇ ਦੱਸਿਆ ਕਿ ਵਿਆਹ ਦੇ 6 ਸਾਲ ਬੀਤ ਜਾਣ ‘ਤੇ ਵੀ ਉਨ੍ਹਾਂ ਦਾ ਲੜਕਾ ਤੇ ਨੂੰਹ ਬੱਚੇ ਪੈਦਾ ਨਹੀਂ ਕਰ ਰਹੇ, ਜਿਸ ਕਾਰਨ ਉਨ੍ਹਾਂ ਨੂੰ ਕਾਫੀ ਮਾਨਸਿਕ ਪ੍ਰੇਸ਼ਾਨੀ ‘ਚੋਂ ਲੰਘਣਾ ਪੈ ਰਿਹਾ ਹੈ।

