




ਮੁੰਬਈ- INA
ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੋਣ ਇਨ੍ਹੀਂ ਦਿਨੀਂ ਨਵੀਂਆਂ ਉਚਾਈਆਂ ਛੂਹ ਰਹੀ ਹੈ। ਹਾਲ ਹੀ ‘ਚ ਦੀਪਿਕਾ ਲੁਈਸ ਵੁਈਟਨ (Louis Vuitton) ਦੀ ਪਹਿਲੀ ਭਾਰਤੀ ਬ੍ਰਾਂਡ ਅੰਬੈਸਡਰ ਬਣੀ ਹੈ। ਇਸ ਗੱਲ ਦੀ ਜਾਣਕਾਰੀ ਫ੍ਰੈਂਚ ਲਗਜ਼ਰੀ ਨੇ ਸਾਂਝੀ ਕੀਤੀ ਹੈ।
ਇਸ ਖ਼ਬਰ ਤੋਂ ਬਾਅਦ ਸਿਤਾਰੇ ਅਤੇ ਪ੍ਰਸ਼ੰਸਕ ਅਦਾਕਾਰਾ ਨੂੰ ਵਧਾਈਆਂ ਦੇ ਰਹੇ ਹਨ।
ਲੁਈਸ ਵੁਈਟਨ ਦੀ ਅੰਬੈਸਡਰ ਤੋਂ ਬਾਅਦ ਹਾਲ ਹੀ ‘ਚ ਅਦਾਕਾਰਾ ਯੂ.ਐੱਸ. ‘ਚ Vuitton’s 2023 Cruise Show ‘ਚ ਸ਼ਾਮਲ ਹੋਈ, ਜਿਥੋਂ ਉਨ੍ਹਾਂ ਦੀਆਂ ਤਸਵੀਰਾਂ ਇੰਟਰਨੈੱਟ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।
ਲੁਕ ਦੀ ਗੱਲ ਕਰੀਏ ਤਾਂ ਦੀਪਿਕਾ ਓਵਰਸਾਈਜ਼ ਬਲੈਕ ਜੈਕੇਟ ਦੇ ਨਾਲ ਮੈਚਿੰਗ ਸਕਾਰਫ ਕੈਰੀ ਕਰ ਰੈੱਡ ਕਾਰਪੇਟ ‘ਤੇ ਉਤਰੀ।
ਇਸ ਲੁਕ ਨੂੰ ਉਨ੍ਹਾਂ ਨੇ ਟੈਨ ਬਰਾਊਨ ਨੀ-ਹਾਈ ਬੂਟਸ ਦੇ ਨਾਲ ਪੂਰਾ ਕੀਤਾ ਹੈ ਅਤੇ ਨਾਲ ਹੀ LV ਬੈਗ ਕੈਰੀ ਕੀਤਾ ਹੈ। ਮੈਸੀ ਬਨ ਅਤੇ ਨਿਊਡ ਮੇਕਅਪ ‘ਚ ਦੀਪਿਕਾ ਖੂਬਸੂਰਤ ਲੱਗ ਰਹੀ ਹੈ। ਓਵਰਆਲ ਲੁਕ ‘ਚ ਦੀਪਿਕਾ ਦਾ ਸਟਾਈਲ ਦੇਖਦੇ ਹੀ ਬਣ ਰਿਹਾ ਹੈ।

