Advertisement





ਉੱਤਰਾਖੰਡ ਵਿਖੇ ਇੱਕ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਨੌਜਵਾਨ ਨੇ ਆਪਣੀ ਮਤਰੇਈ ਮਾਂ ਨਾਲ ਵਿਆਹ ਕਰਵਾ ਲਿਆ ਹੈ।ਇਸ ਘਟਨਾ ਦਾ ਲੋਕਾਂ ਨੂੰ ਉਦੋਂ ਪਤਾ ਲੱਗਾ ਜਦੋਂ ਮਹਿਲਾ ਦਾ ਪਤੀ ਥਾਣੇ ਪਹੁੰਚਿਆ ਅਤੇ ਬੇਟੇ ਦੇ ਖਿਲਾਫ ਸ਼ਿਕਾਇਤ ਦਰਜ ਕਰਵਾਈ। ਹੁਣ ਮਾਂ-ਪੁੱਤ ਦਾ ਵਿਆਹ ਪੂਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਊਧਮ ਸਿੰਘ ਨਗਰ ਦੇ ਬਾਜਪੁਰ ‘ਚ ਹੈਰਾਨ ਕਰਨ ਵਾਲੇ ਮਾਮਲੇ ‘ਚ ਬਨਨਾਖੇੜਾ ਪਿੰਡ ‘ਚ ਇਕ ਵਿਆਹੁਤਾ ਔਰਤ ਨੂੰ ਉਸ ਦਾ ਮਤਰੇਆ ਪੁੱਤਰ ਵਰਗਲਾ ਕੇ ਲੈ ਗਿਆ।
ਪੀੜਤ ਪਤੀ ਇੰਦਰਰਾਮ ਨੇ ਬੇਟੇ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਸ ਦੀ ਪਹਿਲੀ ਪਤਨੀ ਤੋਂ ਦੋ ਬੇਟੇ ਹਨ, ਜੋ ਵੱਖ ਰਹਿੰਦੇ ਹਨ। ਪਹਿਲੀ ਪਤਨੀ ਦੀ ਮੌਤ ਤੋਂ ਬਾਅਦ 11 ਸਾਲ ਪਹਿਲਾਂ ਉਸ ਨੇ ਦੂਜਾ ਵਿਆਹ ਕੀਤਾ, ਜਿਸ ਤੋਂ 3 ਬੱਚੇ ਪੈਦਾ ਹੋਏ। ਪਹਿਲੀ ਪਤਨੀ ਤੋਂ ਪੁੱਤਰਾਂ ਦਾ ਘਰ ਆਉਣਾ-ਜਾਣਾ ਲੱਗਾ ਰਹਿੰਦਾ ਸੀ, ਜਿਸ ਕਾਰਨ 4 ਦਿਨ ਪਹਿਲਾਂ ਇਕ ਪੁੱਤਰ ਦੂਜੀ ਪਤਨੀ ਨੂੰ ਭਜਾ ਕੇ ਲੈ ਗਿਆ। ਦੋਹਾਂ ਦਾ ਵਿਆਹ ਵੀ ਹੋ ਗਿਆ।
Advertisement

