



ਜਲੰਧਰ/ ਸ਼ਿੰਦਰਪਾਲ ਸਿੰਘ ਚਾਹਲ
ਭਾਰਤ ਦੀ ਵਿਰਾਸਤ ਅਤੇ ਆਟੋਨੋਮਸ ਸੰਸਥਾ, ਕੰਨਿਆ ਮਹਾਂ ਵਿਦਿਆਲਾ, ਜਲੰਧਰ ਦੀਆਂ ਵਿਦਿਆਰਥਣਾਂ ਨੇ ਟੋਆਏਕਾਥੌਨ-2022 ਵਿਚ ਆਪਣੀ ਇਨੋਵੇਸ਼ਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕੰਨਿਆ ਮਹਾ ਵਿਦਿਆਲਿਆ ਦੀਆਂ ਵਿਦਿਆਰਥਣਾਂ ਦੁਆਰਾ ਭਵਿੱਖ ਵਿੱਚ ਡ੍ਰਾਇਵਰ ਰਹਿਤ ਕਾਰ ‘ਤੇ ਇਕ ਪ੍ਰੋਟੋਟਾਈਪ ਤਿਆਰ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦਾ ਮਕਸਦ ਸੜਕਾਂ ਤੇ ਭਵਿੱਖ ਵਿੱਚ ਜ਼ਰੂਰੀ ਸੁਰੱਖਿਆ ਵਿਸ਼ੇਸ਼ਤਾਵਾਂ ਵਾਲੀ ਭਵਿੱਖਮੁਖੀ ਡਰਾਈਵਰ ਰਹਿਤ ਕਾਰਾਂ ਦੀ ਕਲਪਨਾ ਕਰਨਾ ਹੈ। ਕੰਨਿਆ ਮਹਾਂ ਵਿਦਿਆਲਾ ਦੀਆਂ ਵਿਦਿਆਰਥਣਾਂ ਦਾ ਇਹ ਇਨੋਵੇਟਿਵ ਵਿਚਾਰ ਟੋਆਏਕਾਥੌਨ-2021 ਵਿੱਚ ਚੁਣਿਆ ਗਿਆ। ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ ਆਤਮ ਨਿਰਭਰ ਭਾਰਤ ਅਭਿਆਨ ਦੇ ਤਹਿਤ ਟੋਆਏਕਾਥੌਨ 2022 ਭਾਰਤੀ ਸਭਿਅਤਾ, ਇਤਿਹਾਸ, ਸੱਭਿਆਚਾਰ, ਮਿਥਿਹਾਸ ਅਤੇ ਲੋਕ ਆਚਾਰ ‘ਤੇ ਆਧਾਰਿਤ ਨਾਵਲ, ਖਿਡੌਣਿਆਂ ਅਤੇ ਖੇਡਾਂ ਦੀ ਧਾਰਨਾ ਬਣਾਉਣ ਲਈ ਭਾਰਤ ਦੇ ਇਨੋਵੇਟਿਵ ਦਿਮਾਗਾਂ ਨੂੰ ਚੁਣੌਤੀ ਦੇਣ ਲਈ ਸੰਕਲਪਿਤ ਹੈ।
ਮਨਿਸਟਰੀ ਆਫ ਇਨੋਵੇਸ਼ਨ ਕੌਂਸਲ ਭਾਰਤ ਸਰਕਾਰ ਦੁਆਰਾ ਇਸ ਦਾ ਗ੍ਰੈਂਡ ਫਿਨਾਲੇ ਆਯੋਜਿਤ ਕਰਵਾਇਆ ਗਿਆ ਜਿਸ ਵਿੱਚ ਕੇ. ਐਮ.ਵੀ. ਦੀਆਂ ਦੋ ਵਿਦਿਆਰਥਣਾਂ ਅਤੇ ਦੋ ਅਧਿਆਪਕਾਂ ਨੇ ਨੋਡਲ ਸੈਂਟਰ ਪਾਣੀਪਤ ਇੰਸਟੀਚਿਊਟ ਆਫ਼ ਇੰਜਨੀਅਰਿੰਗ ਐਂਡ ਟੈਕਨੋਲੋਜੀ, ਪਾਨੀਪਤ ਵਿਖੇ ਭਾਗ ਲਿਆ। ਕੰਨਿਆਂ ਮਹਾਂਵਿਦਿਆਲਿਆ ਜਲੰਧਰ ਦੀ ਇਕਲੌਤੀ ਸੰਸਥਾ ਹੈ ਜਿਸ ਨੂੰ ਇਸ ਆਯੋਜਨ ਵਿਚ ਹਿੱਸਾ ਲੈਣ ਦੇ ਲਈ ਸ਼ਾਰਟਲਿਸਟ ਕੀਤਾ ਗਿਆ ਸੀ। ਇਸ ਤਿੰਨ ਦਿਨਾ ਪ੍ਰੋਗਰਾਮ ਵਿੱਚ ਪੰਜ ਵੱਖ-ਵੱਖ ਦੌਰ ਸਨ ਜਿਨ੍ਹਾਂ ਵਿਚ ਜੱਜਾਂ ਨੇ ਵੱਖ-ਵੱਖ ਵਿਸ਼ਿਆਂ ਰਾਹੀਂ ਭਾਗ ਲੈਣ ਵਾਲਿਆਂ ਦੀ ਨਵੀਨਤਾ ਅਤੇ ਰਚਨਾਤਮਕਤਾ ਨੂੰ ਚੁਨੌਤੀ ਦਿੱਤੀ। ਵਿਦਿਆਰਥਣਾਂ ਨੇ ਸਫਲਤਾਪੂਰਵਕ ਸਾਰੇ ਪੱਧਰਾਂ ਨੂੰ ਪਾਰ ਕੀਤਾ ਕਰਦੇ ਹੋਏ ਨਵੀਂ ਐਂਡਰੌਇਡ ਐਪਲੀਕੇਸ਼ਨ ਦੀ ਡਿਜ਼ਾਈਨਿੰਗ ਦੇ ਨਾਲ ਸਭ ਦਾ ਦਿਲ ਜਿੱਤਿਆ। ਵਿਦਿਆਲਾ ਪ੍ਰਿੰਸੀਪਲ ਪ੍ਰੋ. ਅਤਿਮਾ ਸ਼ਰਮਾ ਦਿਵੇਦੀ ਨੇ ਟੋਆਏਕਾਥੌਨ-2022 ਵਿੱਚ ਭਾਗ ਲੈਣ ਵਾਲੀ ਸੰਸਥਾ ਦੀ ਸਮੂਹ ਟੀਮ ਦੀ ਇਸ ਵਿਸ਼ੇਸ਼ ਸਫਲਤਾ ਦੇ ਲਈ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਕੰਨਿਆ ਮਹਾਂ ਵਿਦਿਆਲਾ ਆਪਣੀਆਂ ਵਿਦਿਆਰਥਣਾਂ ਨੂੰ ਸਦਾ ਨਵੀਨਤਾ ਦੀ ਰਾਹ ‘ਤੇ ਚਲਦੇ ਹੋਏ ਚੰਗੀ ਸਿੱਖਿਆ ਪ੍ਰਦਾਨ ਕਰਕੇ ਉਨ੍ਹਾਂ ਨੂੰ ਮੁਕਾਬਲੇ ਦੇ ਇਸ ਯੁੱਗ ਦੇ ਵਿੱਚ ਬੇਹੱਦ ਕਾਬਲੀਅਤ ਨਾਲ ਤਿਆਰ ਕਰਨ ਵਿਚ ਪੂਰੀ ਤੌਰ ‘ਤੇ ਵਚਨਬੱਧ ਹੈ।

