ਇਸ ਜਗ੍ਹਾ ਉੱਪਰ ਇਹ ਕਾਰੋਬਾਰ ਇਸ ਕਦਰ ਫੈਲਿਆ ਹੋਇਆ ਸੀ ਕਿ ਦੇਸ਼ ਦੇ ਵੱਡੇ ਵੱਡੇ ਕਾਰੋਬਾਰੀ ਇੱਥੇ ਬੰਸਰੀਆਂ ਖ਼ਰੀਦ ਕੇ ਦੇਸ਼ ਦੁਨੀਆਂ ਵਿੱਚ ਇਸ ਦਾ ਵਪਾਰ ਕਰਦੇ ਸੀ। ਪਰ ਅੱਜ ਕਰਤਾਰਪੁਰ ਵਿਚ ਸਿਰਫ਼ ਇੱਕ ਹੀ ਬਜ਼ੁਰਗ ਇਹ ਕੰਮ ਵੀ ਕਰਦਾ ਨਜ਼ਰ ਆਉਂਦਾ ਹੈ। ਹਰ ਰੋਜ਼ 1ਟਰੱਕ ਬੰਸਰੀ ਹੁੰਦੀ ਸੀ ਸਪਲਾਈ: ਇਕ ਸਮਾਂ ਸੀ ਜਦੋਂ ਕਰਤਾਰਪੁਰ ਤੋਂ ਹਰ ਰੋਜ਼ 1 ਟਰੱਕ ਬੰਸਰੀਆਂ ਬਣਕੇ ਹੁੰਦੀਆਂ ਸਪਲਾਈ ਸੀ। ਆਜ਼ਾਦੀ ਤੋਂ ਪਹਿਲਾਂ ਜਲੰਧਰ ਦਾ ਇੱਕ ਕਰਤਾਰਪੁਰ ਬੰਸਰੀਆਂ ਬਣਾਉਣ ਲਈ ਪੂਰੇ ਦੇਸ਼ ਵਿੱਚ ਜਾਣਿਆ ਜਾਂਦਾ ਸੀ। ਜੋ ਕੋਈ ਵੀ ਸੰਗੀਤ ਜਗਤ ਨਾਲ ਜੁੜੇ ਵਿਅਕਤੀ ਨੂੰ ਪਤਾ ਸੀ ਕਿ ਉਸ ਨੂੰ ਜੇਕਰ ਵਧੀਆ ਕੁਆਲਟੀ ਦੀ ਬੰਸਰੀ ਚਾਹੀਦੀ ਹੈ ਤਾਂ ਉਸ ਲਈ ਕਰਤਾਰਪੁਰ ਦੀ ਬੰਸਰੀ ਹੀ ਸਭ ਤੋਂ ਵਧੀਆ ਹੈ।
ਕਰਤਾਰਪੁਰ ਕਦੇ ਸੀ ਬੰਸਰੀਆਂ ਬਣਾਉਣ ਦਾ ਕੇਂਦਰ, ਹੁਣ ਫਿਕੇ ਪਏ ਸੁਰਕਰਤਾਰਪੁਰ ਕਦੇ ਸੀ ਬੰਸਰੀਆਂ ਬਣਾਉਣ ਦਾ ਕੇਂਦਰ, ਹੁਣ ਫਿਕੇ ਪਏ ਸੁਰਅਜ਼ਾਦੀ ਤੋਂ ਪਹਿਲਾਂ ਕਰਤਾਰਪੁਰ ਦਾ ਹਰ ਘਰ ਕਰਦਾ ਸੀ ਇਹ ਕੰਮ: ਕਰਤਾਰਪੁਰ ਵਿਖੇ ਵੀ ਉਸ ਵੇਲੇ ਇਹ ਕਾਰੋਬਾਰ ਇੰਨਾ ਕੁ ਵੱਡੇ ਤੌਰ ‘ਤੇ ਫੈਲਿਆ ਹੋਇਆ ਸੀ ਕਿ ਕਰਤਾਰਪੁਰ ਦਾ ਤਕਰੀਬਨ ਹਰ ਘਰ ਇਸ ਕੰਮ ਨੂੰ ਕਰਦਾ ਸੀ ਅਤੇ ਕਰੀਬ 250 ਪਰਿਵਾਰ ਇਸੇ ਕੰਮ ਤੋਂ ਆਪਣੀ ਰੋਜ਼ੀ ਰੋਟੀ ਕਮਾਉਂਦਾ ਸੀ। ਉਸ ਵੇਲੇ ਹਾਲਾਤ ਇਹ ਸਨ ਕਿ ਪੂਰੇ ਦੇਸ਼ ਦੇ ਸੰਗੀਤ ਜਗਤ ਨਾਲ ਜੁੜੇ ਵਪਾਰੀ ਬੰਸਰੀਆਂ ਲਈ ਕਰਤਾਰਪੁਰ ਦਾ ਰੁਖ਼ ਕਰਦੇ ਸਨ ਅਤੇ ਕਰਤਾਰਪੁਰ ਤੋਂ ਹਰ ਰੋਜ਼ ਇਕ ਟਰੱਕ ਬਾਂਸੁਰੀਆ ਦਾ ਬਣ ਕੇ ਅੱਗੇ ਸਪਲਾਈ ਹੁੰਦੀਆਂ ਸੀ।
ਬਾਂਸ ਦੇ ਨਾਲ ਨਾਲ ਟਾਹਲੀ ਦੀ ਲੱਕੜ ਦੀਆਂ ਬੰਸਰੀਆਂ ਵੀ ਬਣਾਈਆਂ ਜਾਂਦੀਆਂ ਸਨ: ਹਾਲਾਂਕਿ ਪੋਹ ਸੁਦੀ ਬਨਾਉਣ ਲਈ ਸਭ ਤੋਂ ਜ਼ਿਆਦਾ ਬਾਂਸ ਦਾ ਇਸਤੇਮਾਲ ਹੁੰਦਾ ਹੈ ਜਿਸ ਨੂੰ ਤਰਾਸ਼ ਕੇ ਬਾਂਸੁਰੀਆ ਬਣਾਈਆਂ ਜਾਂਦੀਆਂ ਹਨ ਪਰ ਕਰਤਾਰਪੁਰ ਸਾਹਿਬ ਇਕ ਏਦਾਂ ਦਾ ਸ਼ਹਿਰ ਸੀ ਜਿੱਥੇ ਨਾ ਸਿਰਫ਼ ਬਾਂਸ ਦੀਆਂ ਬਲਕਿ ਟਾਹਲੀ ਦੀ ਲੱਕੜ ਦੀਆਂ ਬੰਸਰੀਆਂ ਬਣਾਉਣ ਵਾਲੇ ਕਾਰੀਗਰ ਵੀ ਮੌਜੂਦ ਸੀ। ਟਾਹਲੀ ਦੀ ਲੱਕੜ ਦੀਆਂ ਬਣੀਆਂ ਹੋਈਆਂ ਬਾਂਸੁਰੀਆ ਪੂਰੇ ਦੇਸ਼ ਵਿੱਚ ਸਿਰਫ਼ ਕਰਤਾਰਪੁਰ ਤੋਂ ਹੀ ਸਪਲਾਈ ਹੁੰਦੀਆਂ ਸੀ। ਕਰਤਾਰਪੁਰ ਵਿਖੇ ਬਾਂਸੁਰੀ ਬਣਾਉਣ ਵਾਲੇ ਕਾਰੀਗਰ ਨਿਰਮਲ ਸਿੰਘ ਦੱਸਦੇ ਨੇ ਕਿ ਹਾਲਾਂਕਿ ਟਾਹਲੀ ਦੀ ਲੱਕੜ ਨੂੰ ਇੰਨੇ ਮਹੀਨ ਕੰਮ ਲਈ ਇਸਤੇਮਾਲ ਕਰਨ ਲਈ ਬਣਾਉਣਾ ਬਹੁਤ ਮਿਹਨਤ ਦਾ ਕੰਮ ਸੀ ਲੇਕਿਨ ਕਰਤਾਰਪੁਰ ਵਿਖੇ ਇਸ ਕੰਮ ਨੂੰ ਬਾਖੂਬੀ ਕੀਤਾ ਜਾਂਦਾ ਸੀ।
ਜਲੰਧਰ ਦਾ ਕਰਤਾਰਪੁਰ ਜੋ ਕਿਸੇ ਸਮੇਂ ਪੂਰੀ ਦੇਸ਼ ਹੀ ਨਹੀਂ ਬਲਕਿ ਦੁਨੀਆਂ ਵਿੱਚ ਬਾਂਸੁਰੀਆ ਬਣਾਉਣ ਲਈ ਜਾਣਿਆ ਜਾਂਦਾ ਸੀ। ਅੱਜ ਇਸ ਨਗਰ ਵਿੱਚ ਸਿਰਫ਼ 78 ਸਾਲ ਦੇ ਇਕ ਬਜ਼ੁਰਗ ਹੀ ਹੈ ਜੋ ਇਸ ਕੰਮ ਨੂੰ ਕਰਦੇ ਹੋਏ ਨਜ਼ਰ ਆਉਂਦੇ ਹਨ। ਸੁਰਿੰਦਰ ਸਿੰਘ ਕਹਿੰਦੇ ਹਨ ਕਿ ਉਨ੍ਹਾਂ ਦੇ ਪਿਤਾ ਜੀ ਨੇ ਇਸ ਕੰਮ ਦੀ ਸ਼ੁਰੂਆਤ 1934 ‘ਚ ਕੀਤੀ ਸੀ ਅਤੇ ਉਨ੍ਹਾਂ ਦੇ ਪਿਤਾ ਦੇ ਦੇਹਾਂਤ ਤੋਂ ਬਾਅਦ ਬੰਸੁਰੀਆ ਬਣਾਉਣ ਦੇ ਇਸ ਕੰਮ ਨੂੰ ਉਨ੍ਹਾਂ ਨੇ ਆਪਣੇ ਵੱਡੇ ਭਰਾ ਜੋਗਿੰਦਰ ਸਿੰਘ ਨਾਲ ਮਿਲ ਕੇ ਅੱਗੇ ਤੋਰਿਆ।
ਉਨ੍ਹਾਂ ਦੇ ਵੱਡੇ ਭਰਾ ਜੋਗਿੰਦਰ ਸਿੰਘ ਬੰਸੁਰੀਆਂ ਨੂੰ ਸਹੀ ਆਕਾਰ ਅਤੇ ਸਹੀ ਸੁਰ ਦਿੰਦੇ ਸੀ ਜਦ ਕਿ ਸੁਰਿੰਦਰ ਸਿੰਘ ਦਾ ਕੰਮ ਮੌਸੂਲ ਦੇ ਅੰਦਰ ਸੁਰਾਖ ਕਰ ਅਖੀਰ ਵਿੱਚ ਉਸ ਨੂੰ ਰੰਗ ਕਰਨ ਦਾ ਹੁੰਦਾ ਸੀ। ਸੁਰਿੰਦਰ ਸਿੰਘ ਦੱਸਦੇ ਹਨ ਕਿ ਪਿਛਲੇ ਸਾਲ ਉਨ੍ਹਾਂ ਦੇ ਵੱਡੇ ਭਰਾ ਜੋਗਿੰਦਰ ਸਿੰਘ ਦਾ ਦੇਹਾਂਤ ਹੋ ਗਿਆ। ਜਿਸ ਤੋਂ ਬਾਅਦ ਹੁਣ ਉਹ ਕੱਲੇ ਹੀ ਇਸ ਕੰਮ ਨੂੰ ਥੋੜ੍ਹਾ ਬਹੁਤ ਕਰ ਰਹੇ ਹਨ ਜ਼ਾਹਿਰ ਹੈ ਸੁਰਿੰਦਰ ਸਿੰਘ ਦੀ ਉਮਰ ਅੱਜ 78 ਵਰ੍ਹੇ ਹੋ ਚੁੱਕੀ ਹੈ ਅਤੇ ਅੱਜ ਉਹ ਕਰਤਾਰਪੁਰ ਵਿਖੇ ਬਾਂਸਰੀ ਬਣਾਉਣ ਵਾਲੇ ਅਖੀਰਲੇ ਕਾਰੀਗਰ ਰਹਿ ਗਏ ਹਨ।
ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਕਰਤਾਰਪੁਰ ਸ਼ਹਿਰ ਤੋਂ ਬੰਸੁਰੀਆ ਦਾ ਕੰਮ ਅੱਜ ਪੂਰੀ ਤਰ੍ਹਾਂ ਖ਼ਤਮ ਹੋਣ ਦੀ ਕਗਾਰ ‘ਤੇ ਹੈ ਅਤੇ ਜੋ ਲੋਕ ਕਿਸੇ ਸਮੇਂ ਦਿੱਲੀ ਬੰਬੇ, ਕਲਕੱਤਾ ਵਰਗੇ ਸ਼ਹਿਰਾਂ ਵਿੱਚ ਇੱਥੋਂ ਬੰਸੁਰੀਆ ਤਿਆਰ ਕਰਵਾ ਕੇ ਲੈ ਜਾਂਦੇ ਸੀ। ਅੱਜ ਉਨ੍ਹਾਂ ਸ਼ਹਿਰਾਂ ਵਿੱਚ ਹੀ ਇਸ ਦੇ ਕਾਰੋਬਾਰ ਖੁੱਲ੍ਹ ਚੁੱਕੇ ਹਨ ਬਾਂਸਰੀ ਬਣਾਉਣ ਦੇ ਇਸ ਕਾਰੋਬਾਰ ਵਿੱਚ ਅੱਜ ਇਨ੍ਹਾਂ ਸ਼ਹਿਰਾਂ ਦੇ ਕਾਰੀਗਰ ਆਪਣੀ ਰੋਜ਼ੀ ਰੋਟੀ ਚਲਾ ਰਹੇ ਹਨ। ਹੁਣ ਇਹ ਬੰਸੁਰੀਆ ਕਲਕੱਤਾ ਵਿਚ ਬਣਦੀਆਂ ਹਨ। ਜਿੱਥੇ ਮੁਸਲਿਮ ਕਾਰੀਗਰ ਇਨ੍ਹਾਂ ਬੰਸੁਰੀਆ ਨੂੰ ਤਿਆਰ ਕਰਕੇ ਅੱਗੇ ਵੇਚਦੇ ਹਨ। ਇਸ ਦੇ ਨਾਲ ਹੀ ਮੇਰਠ ਅਤੇ ਦਿੱਲੀ ਵਿੱਚ ਸਟੀਲ ਦੀਆਂ ਬੰਸਰੀਆਂ ਬਣਾਉਣ ਦਾ ਕੰਮ ਹੁੰਦਾ ਹੈ

