




ਨਗਰ ਕੌਂਸਲ ਮੋਰਿੰਡਾ ਦੇ ਦਫਤਰ ਵਿੱਚ ਇੱਕ ਪੱਕੇ ਮੁਲਾਜ਼ਮ ਵਲੋਂ ਨਗਰ ਕੌਂਸਲ ਵਿੱਚ ਹੀ ਲੱਗੇ ਕਰਮਚਾਰੀ ਤੋਂ ਜਦੋਂ ਮਾਲਿਸ਼ ਕਰਵਾਈ ਜਾ ਰਹੀ ਸੀ ਤਾਂ ਮੁਲਾਜ਼ਮ ਵਲੋਂ ਮਾਲਿਸ਼ ਕਰਨ ਸਮੇਂ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪਾ ਦਿੱਤੀ ਗਈ।
ਗੁਰਜੰਟ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਮੋਰਿੰਡਾ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਨਗਰ ਕੌਂਸਲ ਮੋਰਿੰਡਾ ਵਿੱਚ ਕੱਚੇ ਮੁਲਾਜਮ ਦੇ ਤੌਰ ਤੇ ਇਲੈਕਟ੍ਰਿਸ਼ਨ ਦੇ ਸਹਾਇਕ ਵਜੋਂ ਕੰਮ ਕਰ ਰਿਹਾ ਹੈ।
ਮਗਰਲੇ ਦੋ ਸਾਲਾਂ ਤੋਂ ਉਸਨੂੰ ਨਗਰ ਕੌਂਸਲ ਵਿੱਚ ਲੱਗੇ ਪੱਕੇ ਕਰਮਚਾਰੀ ਵਲੋਂ ਦਫਤਰੀ ਸਮੇਂ ਵਿੱਚ ਅਕਸਰ ਮਾਲਿਸ਼ ਕਰਵਾਈ ਜਾਂਦੀ ਰਹੀ ਹੈ। ਇਸ ਵੀਡੀਓ ਸਬੰਧੀ ਉਸਨੇ ਦੱਸਿਆ ਕਿ ਇਹ ਵੀਡੀਓ ਉਸ ਵਲੋਂ 20 ਦਿਨ ਪਹਿਲਾਂ ਬਣਾਈ ਸੀ ਅਤੇ ਇਸ ਵੀਡੀਓ ਤੋਂ ਇਲਾਵਾ ਉਸ ਕੋਲ ਹੋਰ ਵੀ ਵੀਡੀਓਜ਼ ਹਨ।
ਜਿਸਦੀ ਉਸ ਵਲੋਂ ਐੱਸ.ਡੀ.ਐੱਮ. ਮੋਰਿੰਡਾ, ਐੱਸ.ਸੀ. ਕਮਿਸ਼ਨ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਨੂੰ ਲਿਖਤੀ ਸ਼ਿਕਾਇਤ ਕਰ ਚੁੱਕੇ ਹਨ। ਪ੍ਰੰਤੂ ਅਜੇ ਤੱਕ ਵੀ ਇਸ ਮਾਮਲੇ ਨੂੰ ਲੈ ਕੇ ਕੋਈ ਕਾਰਵਾਈ ਨਹੀਂ। ਉਲਟਾ ਸਬੰਧਿਤ ਕਰਮਚਾਰੀਆਂ ਤੇ ਅਧਿਕਾਰੀਆਂ ਵਲੋਂ ਉਸਨੂੰ ਬਿਜਲੀ ਦੇ ਕੰਮ ਤੋਂ ਹਟਾ ਕੇ ਕੁੱਝ ਦਿਨ ਪਹਿਲਾਂ ਸੈਨੇਟਰੀ ਇੰਸਪੈਕਟਰ ਨਾਲ ਸਾਫ-ਸਫਾਈ ਦੇ ਕੰਮ ਦੇ ਨਿਰੀਖਣ ਕਰਨ ਲਈ ਲਗਾ ਦਿੱਤਾ ਗਿਆ। ਇਸੇ ਮਾਮਲੇ ਨੂੰ ਲੈ ਕੇ ਜਦੋਂ ਸਬੰਧਿਤ ਕਰਮਚਾਰੀ ਨਾਲ ਗੱਲ ਕਰਨੀ ਚਾਹੀ ਤਾਂ ਉਸਨੇ ਫੋਨ ਨਹੀਂ ਚੁੱਕਿਆ।

