Latest news

Glime India News

Central prison inmate exposes prison officer's black business

ਕਿਸਾਨ ਨੇ 8 ਏਕੜ ਖੜ੍ਹੀ ਕਣਕ ਦੀ ਫ਼ਸਲ ‘ਤੇ ਚਲਾਇਆ ਟਰੈਕਟਰ, ਦੇਖੋ ਵੀਡੀਓ, ਰਾਕੇਸ਼ ਟਿਕੈਤ ਦੀ ਅਪੀਲ

ਖੇਤਾਂ ‘ਚ ਖੜ੍ਹੀ ਫਸਲ ‘ਤੇ ਟਰੈਕਟਰ ਚਲਾਉਣ ਵਾਲਿਆਂ ਨੂੰ ਰਾਕੇਸ਼ ਟਿਕੈਤ ਦੀ ਅਪੀਲ

ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਅਤੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਸੀ ਕਿ ਜੇ ਲੋੜ ਪਈ ਤਾਂ ਕਿਸਾਨ ਆਪਣੇ ਲੋੜ ਮੁਤਾਬਕ ਅੰਨ ਰੱਖ ਕੇ ਖੇਤਾਂ ‘ਚ ਖੜ੍ਹੀ ਫਸਲ ‘ਤੇ ਟਰੈਕਟਰ ਚਲਾ ਦੇਣਗੇ। ਜਿਸ ਤੋਂ ਬਾਅਦ ਕਈ ਥਾਵਾਂ ਤੋਂ ਅਜਿਹੇ ਮਾਮਲੇ ਸਾਹਮਣੇ ਆ ਰਹੇ ਹਨ, ਜਿਥੇ ਕਿਸਾਨ ਆਪਣੇ ਖੇਤਾਂ ‘ਚ ਖੜ੍ਹੀ ਫਸਲ ‘ਤੇ ਟਰੈਕਟਰ ਚਲਾ ਕੇ ਨਸ਼ਟ ਕਰ ਰਹੇ ਹਨ।ਰਾਕੇਸ਼ ਟਿਕੈਤ ਨੇ ਖੇਤਾਂ ਵਿੱਚ ਖੜ੍ਹੀ ਫਸਲ ‘ਤੇ ਟਰੈਕਟਰ ਚਲਾਉਣ ਵਾਲੇ ਕਿਸਾਨਾਂ ਨੂੰ ਅਪੀਲ ਕੀਤੀ ਹੈ। ਰਾਕੇਸ਼ ਟਿਕੈਤ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ ਹੈ ਅਤੇ ਕਿਹਾ ਹੈ ਕਿ ਕਿਸਾਨਾਂ ਨੂੰ ਅਪੀਲ ਹੈ ਕਿ ਖੇਤਾਂ ‘ਚ ਖੜ੍ਹੀ ਫਸਲ ‘ਤੇ ਟਰੈਕਟਰ ਨਾ ਚਲਾਉਣ। ਰਾਕੇਸ਼ ਟਿਕੈਤ ਨੇ ਇਕ ਖ਼ਬਰ ਦਾ ਜਵਾਬ ਦਿੰਦੇ ਹੋਏ ਕਿਹਾ ਕਿ, “ਕਿਸਾਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਅਜਿਹਾ ਨਾ ਕਰਨ। ਇਹ ਕਰਨ ਲਈ ਨਹੀਂ ਕਿਹਾ ਗਿਆ।”

ਰਾਕੇਸ਼ ਟਿਕੈਤ ਨੇ ਜਿਸ ਖ਼ਬਰ ‘ਤੇ ਟਵੀਟ ਕੀਤਾ, ਉਸ ‘ਚ ਲਿਖਿਆ ਸੀ, ਖੇਤੀਬਾੜੀ ਬਿੱਲ ਦੇ ਵਿਰੋਧ ਵਿੱਚ, ਕਿਸਾਨ ਨੇ ਆਪਣੀ 8 ਵਿੱਘੇ ਕਣਕ ਦੀ ਖੜ੍ਹੀ ਫਸਲ ‘ਤੇ ਟਰੈਕਟਰ ਚਲਾ ਕੇ ਨਸ਼ਟ ਕਰ ਦਿੱਤਾ। ਇਹ ਮਾਮਲਾ ਥਾਣਾ ਖ਼ਤੌਲੀ ਕੋਤਵਾਲੀ ਖੇਤਰ ਦੇ ਪਿੰਡ ਭੈਂਸੀ ਨਾਲ ਸਬੰਧਤ ਹੈ।