Latest news

Glime India News

ਕਿਸਾਨਾ ਵਲੋਂ 1 ਅਕਤੂਬਰ ਤੋਂ ਰੇਲ ਆਵਾਜਾਈ ਅਣਮਿਥੇ ਸਮੇਂ ਲਈ ਬੰਦ ਕਰਨ ਦਾ ਐਲਾਨ, 14 ਰੇਲ ਗੱਡੀਆਂ ਅੱਜ ਤੋਂ ਰੱਦ

ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਹੋਈ ਮੀਟਿੰਗ ‘ਚ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਹੈ ਕਿ ਉਹ ਪਾਸ ਕੀਤੇ ਗਏ ਖੇਤੀ ਬਿੱਲ ਵਾਪਸ ਲਵੇ ਨਹੀਂ ਤਾਂ ਤਿੱਖੇ ਸੰਘਰਸ਼ ਦਾ ਸਾਹਮਣਾ ਕਰਨਾ ਲਈ ਤਿਆਰ ਰਹੇ। ਮੀਟਿੰਗ ‘ਚ ਜਥੇਬੰਦੀਆਂ ਨੇ 1 ਅਕਤੂਬਰ ਤੋਂ ਪੰਜਾਬ ‘ਚ ਰੇਲ ਆਵਾਜਾਈ ਨੂੰ ਅਣਮਿਥੇ ਸਮੇਂ ਲਈ ਮੁਕੰਮਲ ਬੰਦ ਕਰਨ ਦਾ ਫ਼ੈਸਲਾ ਕੀਤਾ ਹੈ। ਮੀਟਿੰਗ ‘ਚ 25 ਸਤੰਬਰ ਨੂੰ ਬੰਦ ਦੀਆਂ ਤਿਆਰੀਆਂ ਦਾ ਵੀ ਜਾਇਜ਼ਾ ਲਿਆ ਗਿਆ। ਇਸ ਮੀਟਿੰਗ ‘ਚ ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਕੋਲ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਸੱਦ ਕੇ ਪਾਸ ਬਿੱਲਾਂ ਨੂੰ ਲਾਗੂ ਨਾ ਕਰਨ ਦਾ ਮਤਾ ਪਾਸ ਕਰਨ ਦੀ ਮੰਗ ਕੀਤੀ।

ਅੰਮਿ੍ਤਸਰ ਤੋਂ ਚੱਲਣ ਵਾਲੀਆਂ 14 ਰੇਲ ਗੱਡੀਆਂ ਅੱਜ ਤੋਂ 26 ਸਤੰਬਰ ਤਕ ਰੱਦ

 ਖੇਤੀ ਬਿੱਲਾਂ ਦੇ ਵਿਰੋਧ ‘ਚ ਕਿਸਾਨ ਜਥੇਬੰਦੀਆਂ ਨੇ ਰੇਲ ਆਵਾਜਾਈ ਜਾਮ ਕਰਨ ਦਾ ਐਲਾਨ ਕੀਤਾ ਹੈ। ਅਜਿਹੇ ‘ਚ ਰੇਲ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਫਿਰੋਜ਼ਪੁਰ ਰੇਲ ਮੰਡਲ ਨੇ ਅੰਮਿ੍ਤਸਰ ਤੋਂ ਚੱਲਣ ਵਾਲੀਆਂ ਸਾਰੀਆਂ 14 ਸਪੈਸ਼ਲ ਰੇਲਗੱਡੀਆਂ ਨੂੰ 24 ਸਤੰਬਰ ਸਵੇਰੇ ਛੇ ਵਜੇ ਤੋਂ 26 ਸਤੰਬਰ ਰਾਤ 12 ਵਜੇ ਤਕ ਰੱਦ ਕਰਨ ਦੇ ਆਦੇਸ਼ ਜਾਰੀ ਕੀਤੇ ਹਨ। ਜਿਹੜੇ ਯਾਤਰੀਆਂ ਨੇ ਇਨ੍ਹਾਂ ਦਿਨਾਂ ਲਈ ਟਿਕਟਾਂ ਬੁੱਕ ਕਰਵਾਈਆਂ ਹਨ, ਉਨ੍ਹਾਂ ਨੂੰ ਪੂਰੇ ਪੈਸੇ ਵਾਪਸ ਕੀਤੇ ਜਾਣਗੇ।

ਬੁੱਧਵਾਰ ਨੂੰ ਡੀਆਰਐੱਮ ਨੇ ਇਸ ਸਬੰਧੀ ਮੀਟਿੰਗ ਕੀਤੀ ਤੇ ਵੀਡੀਓ ਕਾਨਫਰੰਸਿੰਗ ਰਾਹੀਂ ਸਥਾਨਕ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਆਦੇਸ਼ ਅਨੁਸਾਰ ਅੰਮਿ੍ਤਸਰ ਤੋਂ ਚੱਲਣ ਵਾਲੀ ਮੁੰਬਈ ਸੈਂਟਰਲ, ਅੰਮਿ੍ਤਸਰ ਤੋਂ ਕੋਲਕਾਤਾ, ਅੰਮਿ੍ਤਸਰ ਤੋਂ ਨਿਊ ਜਲਪਾਈਗੁੜੀ, ਅੰਮਿ੍ਤਸਰ ਤੋਂ ਬਾਂਦਰਾ ਟਰਮੀਨਲ, ਅੰਮਿ੍ਤਸਰ ਤੋਂ ਨੰਦੇੜ ਸਾਹਿਬ, ਅੰਮਿ੍ਤਸਰ ਤੋਂ ਹਰਿਦੁਆਰ, ਅੰਮਿ੍ਤਸਰ ਤੋਂ ਜੈਨਗਰ, ਅੰਮਿ੍ਤਸਰ ਤੋਂ ਨਵੀਂ ਦਿੱਲੀ, ਅੰਮਿ੍ਤਸਰ ਤੋਂ ਡਿਬਰੂਗੜ੍ਹ, ਧਨਬਾਦ, ਕਲੋਨ ਟਰੇਨਾਂ ‘ਚ ਅੰਮਿ੍ਤਸਰ ਤੋਂ ਨਿਊ ਜਲਪਾਈਗੁੜੀ, ਜੈਨਗਰ ਤੇ ਬਾਂਦਰਾ ਟਰਮੀਨਲ ਸ਼ਾਮਲ ਹਨ। ਜੇਕਰ ਕਿਸਾਨਾਂ ਦਾ ਅੰਦੋਲਨ ਦੋ ਦਿਨ ਤੋਂ ਵੱਧਦਾ ਹੈ ਤਾਂ ਰੇਲ ਗੱਡੀਆਂ ਅੱਗੇ ਵੀ ਰੱਦ ਕੀਤੀਆਂ ਜਾ ਸਕਦੀਆਂ ਹਨ।

Leave a Comment